ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਵਿਚਾਰ ਚਰਚਾ ਅਤੇ ਕਵੀ ਦਰਬਾਰ ਕਰਵਾਇਆ

Spread the love

ਰਘਵੀਰ ਹੈਪੀ , ਬਰਨਾਲਾ, 21 ਫਰਵਰੀ 2023
     ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਮੈਡਮ ਜਸਪ੍ਰੀਤ ਤਲਵਾੜ ਆਈ.ਏ.ਐੱਸ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਯੂਨੀਵਰਸਿਟੀ ਕਾਲਜ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ।ਡਾ.ਰਾਕੇਸ਼ ਜਿੰਦਲ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ‘ਚ ਪੰਜਾਬੀ ਸਾਹਿਤ ਰਤਨ ਅਤੇ ਪੰਜਾਬ ਗੌਰਵ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।                                       
     ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਹੋਈ।ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਨੇ ਪਹੁੰਚਣ ਵਾਲੀਆਂ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕੀਤੀ।ਸਮਾਗਮ ਦੇ ਪਹਿਲੇ ਭਾਗ ਵਿੱਚ ਮਾਂ ਬੋਲੀ ਪੰਜਾਬੀ “ਵਰਤਮਾਨ ਅਤੇ ਭਵਿੱਖ ” ਬਾਰੇ ਵਿਚਾਰ ਚਰਚਾ ਕਰਵਾਈ ਗਈ ਜਦਕਿ ਦੂਜੇ ਭਾਗ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।ਬੁਲਾਰੇ ਵਜੋਂ ਪਹੁੰਚੇ ਐੱਚ.ਐੱਸ.ਡਿੰਪਲ ਈ.ਟੀ.ਓ ਨੇ ਕਿਹਾ ਕਿ ਗੁਰਮੁਖੀ ਲਿੱਪੀ ਦਾ ਨਾਮ ਵਿਸ਼ਵ ਦੀਆਂ ਵਿਗਿਆਨਕ ਲਿੱਪੀਆਂ ਵਿੱਚ ਸ਼ੁਮਾਰ ਹੈ।ਉਹਨਾਂ ਕਿਹਾ ਕਿ ਇਨਸਾਨ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਆਪਣੀ ਮਾਂ ਬੋਲੀ ਕਿਸੇ ਵੀ ਕੀਮਤ ‘ਤੇ ਨਹੀਂ ਵਿਸਾਰਨੀ ਚਾਹੀਦੀ।                        ਡਾ.ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਬਦਲਦੇ ਸਮੀਕਰਨਾਂ ‘ਚ ਸਮੁੱਚਾ ਵਿਸ਼ਵ ਹੀ ਇੱਕ ਪਿੰਡ ਬਣਦਾ ਜਾ ਰਿਹਾ ਹੈ।ਅਜਿਹੇ ‘ਚ ਭਾਸ਼ਾਈ ਸ਼ਬਦਾਂ ਦਾ ਰਲੇਵਾ ਸੁਭਾਵਿਕ ਹੈ ਪਰ ਸਾਨੂੰ ਆਪਣਾ ਭਾਸ਼ਾਈ ਵਿਆਕਰਨ ਅਤੇ ਲਿੱਪੀ ਨਹੀਂ ਵਿਸਾਰਨੀ ਚਾਹੀਦੀ।ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਧਰਮਾਂ ਨਾਲ ਜੋੜ ਕੇ ਵੇਖਣਾ ਵੀ ਗਲਤ ਹੈ।ਉਹਨਾਂ ਪੰਜਾਬੀ ਨੂੰ ਸਮੂਹ ਪੰਜਾਬੀਆਂ ਦੀ ਮਾਂ ਬੋਲੀ ਦਾ ਦਰਜ਼ਾ ਦਿੰਦਿਆਂ ਇਸ ‘ਤੇ ਮਾਣ ਮਹਿਸੂਸ ਕਰਨ ਦਾ ਸੱਦਾ ਦਿੱਤਾ।ਡਾ.ਰਾਕੇਸ਼ ਜਿੰਦਲ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਦੇ ਸਮਾਗਮ ਦੌਰਾਨ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਬਾਰੇ ਕੀਤੀਆਂ ਵਿਚਾਰਾਂ ਉਹਨਾਂ ਦੇ ਵਿਦਿਆਰਥੀਆਂ ਲਈ  ਵਰਦਾਨ ਸਿੱਧ ਹੋਣਗੀਆਂ।ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ‘ਤੇ ਮਾਣ ਮਹਿਸੂਸ ਕਰਨਾ ਸਾਡਾ ਸਭ ਦਾ ਪਹਿਲਾ ਫਰਜ਼ ਹੈ।
    ਦੂਜੇ ਦੌਰ ‘ਚ ਕਰਵਾਏ ਕਵੀ ਦਰਬਾਰ ‘ਚ ਤਰਸੇਮ,ਡਾ.ਅਮਨਦੀਪ ਸਿੰਘ ਟੱਲੇਵਾਲੀਆ,ਰਾਜਿੰਦਰ ਸ਼ੌਕੀ,ਤੇਜਿੰਦਰ ਚੰਡਿਹੋਕ,ਮਾਲਵਿੰਦਰ ਸ਼ਾਇਰ,ਸੁਖਵਿੰਦਰ ਸਨੇਹ,ਬਘੇਲ ਸਿੰਘ ਧਾਲੀਵਾਲ,ਰਜਨੀਸ਼ ਕੌਰ ਬਬਲੀ,ਆਕ੍ਰਿਤੀ ਕੌਸ਼ਲ,ਡਾ.ਗਗਨਦੀਪ ਕੌਰ,ਡਾ.ਰਾਮਪਾਲ,ਪਵਨ ਪਰਿੰਦਾ,ਲਛਮਣ ਦਾਸ ਮੁਸਾਫਿਰ ਅਤੇ ਹਾਕਮ ਸਿੰਘ ਰੂੜੇਕੇ ਨੇ ਆਪਣੀਆਂ ਕਵਿਤਾਵਾਂ,ਗਜ਼ਲਾਂ ਅਤੇ ਗੀਤਾਂ ਦੀ ਪੇਸ਼ਕਾਰੀ ਰਾਹੀਂ ਮਾਂ ਬੋਲੀ ਪੰਜਾਬੀ ਨਾਲ ਪਿਆਰ ਦਾ ਸੁਨੇਹਾ ਦਿੱਤਾ।ਸਮਾਗਮ ‘ਚ ਬਿੰਦਰ ਸਿੰਘ ਖੁੱਡੀ ਕਲਾਂ,ਪ੍ਰਛੋਤਮ ਬੱਲੀ,ਸੁਖਮਨੀ ਸਿੰਘ,ਗੋਬਿੰਦ ਸਿੰਘ ਅਤੇ ਜਗਰਾਜ ਰਾਏਸਰ ਸਮੇਤ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋਫੈਸਰ ਡਾ.ਗਗਨਦੀਪ ਕੌਰ,ਡਾ.ਹਰਪ੍ਰੀਤ ਕੌਰ,ਡਾ.ਵਿਭਾ ਅਗਰਵਾਲ,ਡਾ. ਸੁਖਰਾਜ ਸਿੰਘ,ਪ੍ਰੋ.ਹਰਕੰਵਲਜੀਤ ਸਿੰਘ,ਡਾ. ਮੇਜਰ ਸਿੰਘ,ਡਾ.ਰਾਮਪਾਲ ਸਿੰਘ,ਪ੍ਰੋ.ਪੂਸ਼ਾ,ਡਾ.ਰਿਪੁਜੀਤ ਕੌਰ,ਜਸਵਿੰਦਰ ਸਿੰਘ,ਦੀਪਕ ਕੁਮਾਰ,ਪ੍ਰੋ.ਸੁਰਜੀਤ,ਪ੍ਰੋ.ਸ਼ਿਵਾਨੀ,ਡਾ.ਜਸਵਿੰਦਰ ਕੌਰ,ਪ੍ਰੋ.ਪੂਨਮ ਅਤੇ ਪ੍ਰੋ.ਲਵਪ੍ਰੀਤ ਸਿੰਘ ਹਾਜ਼ਰ ਸਨ।ਮੰਚ ਸੰਚਾਲਨ ਦੀ ਭੂਮਿਕਾ ਡਾ.ਹਰਪ੍ਰੀਤ ਕੌਰ ਰੂਬੀ ਵੱਲੋਂ ਬਾਖੂਬੀ ਨਿਭਾਈ ਗਈ।

Spread the love
Scroll to Top