ਦੋਸਤ ਨੂੰ ਸੁਸਾਈਡ ਲਈ ਮਜਬੂਰ ਕਰਨ ਵਾਲੇ 3 ਜਣੇ ਕਾਬੂ

Spread the love

ਹਰਿੰਦਰ ਨਿੱਕਾ , ਬਰਨਾਲਾ 3 ਮਾਰਚ 2023

   ਆਪਣੇ ਦੋਸਤ ਨੂੰ ਹੀ ਕਥਿਤ ਤੌਰ ਤੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਤਿੰਨ ਜਣਿਆਂ ਨੂੰ ਸੀਆਈਏ ਬਰਨਾਲਾ ਦੀ ਟੀਮ ਨੇ ਗਿਰਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੀ.ਆਈ.ਏ. ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ  ਪੁਲਿਸ ਪਾਰਟੀ ਨੇ ਬਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੂੰ ਲੰਘੀ ਕੱਲ੍ਹ ਅਤੇ ਜਿਊਣ ਸਿੰਘ ਪੁੱਤਰ ਦਲਵਾਰਾ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਅਤੇ ਰਾਜਪਾਲ ਸਿੰਘ @ਰੌਲੀ ਪੁੱਤਰ ਬਿੱਲੂ ਰਾਮ ਵਾਸੀ ਛੰਨਾ ਗੁਲਾਬ ਸਿੰਘ ਵਾਲਾ ,ਭਦੌੜ ਨੂੰ ਅੱਜ ਗਿਰਫ਼ਤਾਰ ਕਰ ਲਿਆ ਹੈ। ਤਿੰਨੋਂ ਗਿਰਫ਼ਤਾਰ ਦੋਸ਼ੀਆਂ ਦੇ ਖਿਲਾਫ ਕੁਲਦੀਪ ਕੌਰ ਦੇ ਬਿਆਨ ਪਰ, ਉਸ ਦੇ ਪਤੀ ਸਿਕੰਦਰ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਿਤੀ 24 ਫਰਵਰੀ ਨੂੰ ਥਾਣਾ ਭਦੌੜ ਵਿਖੇ ਕੇਸ ਦਰਜ਼ ਕੀਤਾ ਗਿਆ ਸੀ।


Spread the love
Scroll to Top