ਬੇਮਿਸਾਲ ਬਹਾਦਰੀ ਲਈ ਸ਼ਹੀਦ ਅਮਰਦੀਪ ਸਿੰਘ ਨੂੰ ਕੀਤਾ ਜਾਵੇਗਾ ਸੈਨਾ ਮੈਡਲ ਨਾਲ ਸਨਮਾਨਿਤ

Spread the love

ਰਵੀ ਸੈਣ , ਬਰਨਾਲਾ, 9 ਮਾਰਚ 2023
  ਭਾਰਤੀ ਫੌਜ ਵੱਲੋਂ ਸ਼ਹੀਦ ਜਵਾਨ ਅਮਰਦੀਪ ਸਿੰਘ ਨੂੰ ਬੇਮਿਸਾਲ ਬਹਾਦਰੀ ਲਈ ਮਰਨ ਉਪਰੰਤ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਾਸਤੇ ਫੌਜ ਦੇ ਅਧਿਕਾਰੀਆਂ ਵਲੋਂ ਬਰਨਾਲਾ ਪੁੱਜ ਕੇ ਸ਼ਹੀਦ ਦੇ ਵਾਰਿਸਾਂ ਨੂੰ ਰਸਮੀ ਤੌਰ ’ਤੇ ਸੱਦਾ ਦਿੱਤਾ ਗਿਆ।
  ਦੱਸਣਯੋਗ ਹੈ ਕਿ ਜਵਾਨ ਅਮਰਦੀਪ ਸਿੰਘ ਵਾਸੀ ਕਰਮਗੜ੍ਹ ਨੇ 25 ਅਪ੍ਰੈਲ 2021 ਨੂੰ ਇੱਕ ਘਾਤਕ ਬਰਫ਼ੀਲੇ ਖਿਸਕਾਅ ਤੋਂ ਛੇ ਸਾਥੀ ਜਵਾਨਾਂ ਅਤੇ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡਿਊਟੀ ਦੌਰਾਨ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਸੀ। ਉਨ੍ਹਾਂ ਨੂੰ ਬਹਾਦਰੀ ਲਈ ਮਰਨ ਉਪਰੰਤ ਸੈਨਾ ਮੈਡਲ (ਵੀਰਤਾ) ਨਾਲ ਸਨਮਾਨਿਤ ਕੀਤਾ ਜਾਵੇਗਾ। 11 ਮਾਰਚ ਨੂੰ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ, ਖਾਸਾ ਵਿਖੇ ਪੱਛਮੀ ਕਮਾਨ ਦੇ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਸ਼ਹੀਦ ਦੇ ਪਿਤਾ ਮਨਜੀਤ ਸਿੰਘ ਵਲੋਂ ਸਨਮਾਨ ਹਾਸਲ ਕੀਤਾ ਜਾਵੇਗਾ।


Spread the love
Scroll to Top