ਉਹ ਆਪਣੀ ਸਹੇਲੀ ਨਾਲ ਜਾ ਰਿਹਾ ਸੀ ਤਾਂ ਅੱਗੋਂ ,,

Spread the love

ਹਰਿੰਦਰ ਨਿੱਕਾ  , ਪਟਿਆਲਾ 8 ਅਪ੍ਰੈਲ 2023 

    ਉਹ ਆਪਣੀ ਸਹੇਲੀ ਨਾਲ ਜਾ ਰਿਹਾ ਸੀ ਤਾਂ ਅੱਗੋਂ ਟੱਕਰੇ ਨੌਜਵਾਨ ਨੇ ਕੁੜੀ ਨੂੰ ਫੜ੍ਹ ਲਿਆ, ਜਦੋਂ ਉਸ ਦਾ ਦੋਸਤ ਛੁਡਾਉਣ ਲੱਗਿਆ ,ਫਿਰ ਦੋਸ਼ੀ ਨੌਜਵਾਨ ਨੇ, ਦੋਵਾਂ ਪਰ ਹੀ ਚਾਕੂ ਨਾਲ ਹਮਲਾ ਕਰ ਦਿੱਤਾ। ਜਖਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਸੂਚਨਾ ਮਿਲਣ ਤੇ ਪੁਲਿਸ ਨੇ ਜਖਮੀ ਦੇ ਬਿਆਨਾਂ ਤੇ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।                                                      ਪੁਲਿਸ ਨੂੰ ਦਿੱਤੇ ਬਿਆਨ ਵਿੱਚ  ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਾਨ ਨੰ. 451 ਗਲੋਬਲ ਸਪੇਸ ਹੁੱਡਾ ਸੈਕਟਰ 21 ਸਰਸਾ ਹਰਿਆਣਾ ਨੇ ਦੱਸਿਆ ਕਿ ਉਹ ਥਾਪਰ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਦਾ ਹੈ। ਬਾਅਦ ਦੁਪਿਹਰ ਉਹ ਆਪਣੀ ਸਹੇਲੀ ਸਲੋਨੀ ਨਾਲ ਜਾ ਰਿਹਾ ਸੀ, ਜਦੋਂ ਉਹ ਕੋਸ਼ ਬਿਲਡਿੰਗ ਪਾਸ ਪਹੁੰਚੇ ਤਾਂ ਅੱਗੋਂ ਟੱਕਰੇ ਸਾਹਿਲ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਵਾਸੀ ਡੀ.ਸੀ ਕਲੋਨੀ ਸਰਸਾ, ਹਰਿਆਣਾ ਨੇ ਸਲੋਨੀ ਨੂੰ ਫੜ੍ਹ ਲਿਆ, ਜਦੋਂ ਸਾਹਿਲ ਨੇ ਸਲੋਨੀ ਤੇ ਵਾਰ ਕੀਤਾ ਤਾਂ ਮੁਦਈ ਨੇ ਅੱਗੇ ਹੋ ਕੇ, ਉਸ ਨੂੰ ਅਜਿਹਾ ਕਰਨ ਤੋਂ ਵਰਜਿਆ। ਪਰੰਤੂ ਸਾਹਿਲ ਨੇ ਸਲੋਨੀ ਅਤੇ ਮੁਦਈ ਮੁਕੱਦਮਾ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਖਮੀ ਹਾਲਤ ਵਿੱਚ ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਜਖਮੀ ਜੁਗਰਾਜ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਸਾਹਿਲ ਕੁਮਾਰ ਦੇ ਖਿਲਾਫ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਉਸ ਨੂੰ ਕਾਬੂ ਕਰ ਲਿਆ ਜਾਵੇਗਾ। 


Spread the love
Scroll to Top