ਬਰਨਾਲਾ ਦਾ ਸਿਹਤ ਮਹਿਕਮਾ ਵੰਡ ਰਿਹਾ ਹੈ ਰੋਸ਼ਨੀਆਂ

Spread the love

ਸਿਹਤ ਵਿਭਾਗ ਵੱਲੋਂ ਟੀਚੇ ਤੋਂ ਵੱਧ ਕੀਤੇ ਗਏ ਮੋਤੀਆ ਦੇ ਆਪ੍ਰੇਸ਼ਨ -ਸਿਵਲ  ਸਰਜਨ ਬਰਨਾਲਾ

ਰਵੀ ਸੈਣ , ਬਰਨਾਲਾ, 14 ਅਪ੍ਰੈਲ 2023
      ਸਿਹਤ ਵਿਭਾਗ ਬਰਨਾਲਾ ਵੱਲੋ ਮੋਤੀਆ ਮੁਕਤ ਅਭਿਆਨ ਤਹਿਤ ਸਾਲ ਮਾਰਚ 2022 ਤੋਂ ਮਾਰਚ 2023 ਤੱਕ ਇਕ ਸਾਲ ਵਿੱਚ ਦਿੱਤੇ ਟੀਚੇ 4000 ਕੇਸਾਂ ਦੇ ਮੁਕਾਬਲੇ 5648 ਮਰੀਜਾਂ ਦੇ ਮੋਤੀਆਬਿੰਦ ਅਪ੍ਰੇਸਨ ਕਰਕੇ ਪੰਜਾਬ ਚ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ।ਇਨ੍ਹਾਂ  ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ।
     ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਚ ਸਾਲ ਦੌਰਾਨ ਸਿਹਤ ਵਿਭਾਗ ਵੱਲੋ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੁਆਰਾ ਰੌਜਾਨਾ ਚੈਕਅੱਪ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਯੋਗ ਨਾਲ 80 ਸਪੈਸਲ ਕੈਂਪ ਲਗਾ ਕੇ 79851  ਲੋਕਾਂ ਦਾ ਚੈੱਕਅੱਪ ਕੀਤਾ ਗਿਆ । ਜਿਨ੍ਹਾਂ ਚੋਂ 5648 ਮਰੀਜਾਂ ਦਾ ਸਫਲ ਅਪ੍ਰੇਸਨ ਕੀਤਾ ਗਿਆ ਜੋ ਕਿ ਟੀਚੇ 128% ਦਾ ਬਣਦਾ ਹੈ। ਉਹਨਾਂ ਦੱਸਿਆ ਕਿ 2021-22 ਦੌਰਾਨ 104% ਟੀਚਾ ਪ੍ਰਾਪਤ ਕੀਤਾ ਗਿਆ ਸੀ, ਜਦਕਿ ਸਾਲ 2020-21 ਦੌਰਾਨ ਸਿਰਫ਼ ਪੌਣੇ ਪੰਜ ਫੀਸਦੀ ਟੀਚਾ ਪ੍ਰਾਪਤ ਕੀਤਾ ਗਿਆ ਸੀ।                             
     ਡਾ. ਔਲਖ ਨੇ ਦੱਸਿਆ ਕਿ ਸਾਲ 2017-18 ਤੋਂ 2020-21 ਚ ਅਪ੍ਰੇਸਨਾਂ  ਦੀ ਗਿਣਤੀ ਸੈਂਕੜੇ ਭਾਵ ਦਿੱਤੇ ਟਾਰਗਟ ਨਾਲੋਂ ਕਿਤੇ ਘੱਟ ਸਨ ਨੂੰ ਸਾਲ 2021-22 ਅਤੇ ਸਾਲ 2022-23 ਵਿੱਚ ਮਿਹਨਤੀ ਡਾਕਟਰਾਂ, ਅਪਥਾਲਮਿਕ ਅਫਸਰਾਂ ਅਤੇ ਆਸ਼ਾ ਵਰਕਰਾਂ ਸਮੇਤ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ 100 ਪ੍ਰਤੀਸਤ ਤੋਂ ਪਾਰ ਕੀਤਾ ਗਿਆ। ਜੋ ਕਿ ਜਿਲ੍ਹਾ ਬਰਨਾਲਾ ਦੇ ਸਿਹਤ ਵਿਭਾਗ ਅਤੇ ਇਹ ਸਹਿਯੋਗੀ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਜਿਨ੍ਹਾਂ ਨੇ ਬਜੁਰਗਾਂ ਨੂੰ ਰੋਸਨੀ ਦੇਣ ਚ ਸਹਿਯੋਗ ਦਿੱਤਾ। 
        ਡਾ. ਮਨੋਹਰ ਲਾਲ ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋ” ਮੋਤੀਆ ਮੁਕਤ ਅਭਿਆਨ”  ਤਹਿਤ ਸਿਵਲ ਹਸਪਤਾਲ ਬਰਨਾਲਾ ਦੇ ਡਾ. ਇੰਦੂ ਬਾਂਸਲ ਅਤੇ ਡਾ. ਅਮੋਲਦੀਪ ਕੌਰ ਵੱਲੋਂ ਡਾ. ਦੀਪਤੀ ਗੁਪਤਾ ਸਬ ਡਬੀਜਨਲ ਹਸਪਤਾਲ ਤਪਾ, ਗੁਰਵਿੰਦਰ ਸਿੰਘ , ਕਰਮਜੀਤ ਸਿੰਘ ਅਤੇ ਰਾਜ ਕੁਮਾਰ ਅਪਥਾਲਮਿਕ ਅਫਸਰਾਂ ਦੇ ਸਹਿਯੋਗ ਨਾਲ ਅਪ੍ਰੇਸਨ ਕੀਤੇ ਗਏ। ਡਾ ਮਨੋਹਰ ਲਾਲ ਨੇ ਅਪ੍ਰੇਸ਼ਨ ਥੀਏਟਰ ਸਟਾਫ਼ ਦੀ ਪ੍ਰਸੰਸਾ ਕੀਤੀ ਜਿਹਨਾਂ ਡਿਊਟੀ ਸਮੇਂ ਤੋਂ ਬਾਅਦ ਵੀ ਅਪਰੇਸ਼ਨ ਕਰਵਾਉਣ ਲਈ ਸਹਿਯੋਗ ਦਿੱਤਾ। 
   ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ ਪਿੰਡ ਪੱਧਰ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਮੋਤੀਏ ਵਾਲੇ ਮਰੀਜਾਂ ਦੀ ਜਲਦੀ ਜਾਂਚ ਕਰਕੇ ਇਲਾਜ ਕੀਤਾ ਜਾ ਸਕੇ।ਇਸ ਮੁਹਿੰਮ ਦੌਰਾਨ ਕੰਪਿਊਟਰ ਸਹਾਇਕ ਮੈਡਮ ਅਰਾਧਨਾ ਦਫਤਰ ਸਿਵਲ ਸਰਜਨ ਬਰਨਾਲਾ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ


Spread the love
Scroll to Top