ESI ਦੀ ਟੀਮ ਨੇ ਸਟੈਂਡਰਡ ਕਾਰਪੋਰੇਸ਼ਨ ‘ਚ ਲਾਇਆ ਮੈਡੀਕਲ ਕੈਂਪ

Spread the love

ਰਘਵੀਰ ਹੈਪੀ , ਬਰਨਾਲਾ 15 ਅਪ੍ਰੈਲ 2023

     ਈ.ਐੱਸ.ਆਈ ਵਿਭਾਗ ਦੀ ਸਿਹਤ ਟੀਮ ਵੱਲੋਂ ਅੱਜ ਸਟੈਂਡਰਡ ਕਾਰਪੋਰੇਸ਼ਨ ਇੰਡੀਆਂ ਲਿਮਟਿਡ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਵਿੱਚ ਮੁੱਢਲੇ ਟੈਸਟ ਕੀਤੇ ਗਏ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆ । ਇਸ ਸਮੇਂ ਟੀਮ ਦੇ ਮੁੱਖ ਇੰਚਾਰਜ ਡਾ.ਅਮਨਦੀਪਇੰਦਰ ਕੌਰ ਤੇ ਸਹਾਇਕ ਸਲਾਮਤ ਅਤੇ ਕੰਪਨੀ ਵੱਲੋਂ ਮੈਨੇਜਮੈਂਟ ਅਤੇ ਸਟਾਫ ਮੈਂਬਰ ਹਾਜਰ ਸਨ ।         ਇਸ ਮੌਕੇ ਗੱਲਬਾਤ ਕਰਦਿਆਂ ਡਾ.ਅਮਨਦੀਪਇੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਟੈਂਡਰਡ ਕਾਰਪੋਰੇਸ਼ਨ ਇੰਡੀਆਂ ਲਿਮਟਿਡ ਕੰਪਨੀ ਵਿੱਚ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਏ ਗਏ ਹਨ। ਜਿਨ੍ਹਾਂ ਦਾ ਕਰਮਚਾਰੀਆਂ ਨੇ ਫਾਇਦਾ ਲਿਆ। ਸਟੈਂਡਰਡ ਕਾਰਪੋਰੇਸ਼ਨ ਇੰਡੀਆਂ ਲਿਮਟਿਡ ਕੰਪਨੀ ਵੱਲੋਂ ਨਛੱਤਰ ਸਿੰਘ(ਐਮ.ਡੀ), ਜੋਗਿੰਦਰ ਸਿੰਘ(ਜੇ.ਐਮ.ਡੀ) ਤੇ ਦਰਸ਼ਨ ਸਿੰਘ(ਸੀ.ਈ.ਓ) ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ।


Spread the love
Scroll to Top