ਦਿੱਲੀ ਪੁਲਿਸ ਨੇ ਫੜ੍ਹ ਲਏ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ,,,

Spread the love

ਪ੍ਰਦਰਸ਼ਨ ਕਰ ਰਹੇ `ਆਪ` ਆਗੂਆਂ ਨੇ ਕਿਹਾ ਕੇਂਦਰ ਸਰਕਾਰ ਆਪਣੀ ਤਾਕਤ ਦਾ ਕਰ ਰਹੀ ਗ਼ਲਤ ਇਸਤੇਮਾਲ 

ਹਰਿੰਦਰ ਨਿੱਕਾ , ਪਟਿਆਲਾ 16 ਅਪ੍ਰੈਲ 2023 

    ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਸੀ.ਬੀ.ਆਈ. ਦਫਤਰ ਵਿੱਚ ਤਲਬ ਕੀਤੇ ਜਾਣ ਦੇ ਵਿਰੋਧ ਵਿੱਚ ਅਤੇ ਅਰਵਿੰਦ ਕੇਜਰੀਵਾਲ ਦੇ ਸਮਰਥਨ `ਚ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਈ ਮੰਤਰੀਆਂ , ਵਿਧਾਇਕਾਂ ਅਤੇ ਵੱਡੀ ਗਿਣਤੀ `ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ `ਚ ਲੈ ਲਿਆ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜੋਰਦਾਰ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਦੇ ਵਿਰੋਧ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਚਾਰੇ ਪਾਸੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਸੀ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਐੱਮਐੱਲਏ ਤਿਲਕ ਨਗਰ ਦਿੱਲੀ ਜਰਨੈਲ ਸਿੰਘ, ਸਿਹਤ ਮੰਤਰੀ ਡਾ.ਬਲਬੀਰ ਸਿੰਘ, ਲੋਕ ਸੰਪਰਕ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਐੈੱਮਐੱਲਏ ਲੁਧਿਆਣਾ ਭੋਲਾ ਗਰੇਵਾਲ, ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ,ਜਰਨੈਲ ਸਿੰਘ ਮੰਨੂ, ਸੰਦੀਪ ਬੰਧੂ, ਵਿੱਕੀ ਘਨੌਰ,, ਇਸਲਾਮ ਅਲੀ, ਬਿਕਰਮ ਸ਼ਰਮਾ, ਰਨਵੀਰ ਸਹੋਤਾ, ਮੁਖਤਿਆਰ ਗਿੱਲ, ਨਿਰਮਲ ਸਿੰਘ, ਸੂਬੇਦਾਰ ਸਿੰਘ, ਸੁਰਿੰਦਰ ਨਿੱਕੂ,ਅਰਵਿੰਦਰ ਸਿੰਘ, ਧਰਮ ਸਿੰਘ, ਦਿਨੇਸ਼ ਮਹਿਤਾ, ਤਨਵੀਰ ਧੀਮਾਨ ਨੇ ਦਸਿਆ ਕਿ ਆਪ ਸੁਪਰੀਮੋ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਦੇ ਵਿਰੋਧ ਵਿੱਚ ‘ਆਪ’ ਵਰਕਰ ਸੂਬੇ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ।                                                        ਉਨ੍ਹਾਂ ਕਿਹਾ ਕਿ ਉਹ ਸੀਬੀਆਈ ਦੇ ਸਵਾਲਾਂ ਦੇ ਜਵਾਬ ਇਮਾਨਦਾਰੀ ਤੇ ਸੱਚਾਈ ਨਾਲ ਦੇਣਗੇ, ਜਦੋਂ ਉਨ੍ਹਾਂ ਕੁਝ ਗ਼ਲਤ ਨਹੀਂ ਕੀਤਾ ਤਾਂ ਫਿਰ ਕੀ ਛੁਪਾਉਣਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬਹੁਤ ਤਾਕਤਵਰ ਹੈ। ਕਿਸੇ ਨੂੰ ਵੀ ਜੇਲ੍ਹ ਭੇਜ ਸਕਦੀ ਹੈ। ਕੱਲ੍ਹ ਤੋਂ ਹੀ ਉਨ੍ਹਾਂ ਦੇ ਸਾਰੇ ਆਗੂ ਕਹਿ ਰਹੇ ਹਨ ਕਿ ਉਹ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਭਾਜਪਾ ਨੇ ਸੀਬੀਆਈ ਨੂੰ ਹੁਕਮ ਦਿੱਤਾ ਹੈ, ਜੇਕਰ ਭਾਜਪਾ ਨੇ ਹੁਕਮ ਦਿੱਤਾ ਤਾਂ ਸੀਬੀਆਈ ਗ੍ਰਿਫ਼ਤਾਰ ਕਰੇਗੀ। ਉਹ ਬਹੁਤ ਹੰਕਾਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਭ੍ਰਿਸ਼ਟ ਹਨ। ਤਾਂ ਉਹ ਇਨਕਮ ਟੈਕਸ ਵਿਭਾਗ ਵਿੱਚ ਕਮਿਸ਼ਨਰ ਸਨ, ਜੇ ਉਹ ਚਾਹੁੰਦੇ ਤਾਂ ਕਰੋੜਾਂ ਕਮਾ ਸਕਦਾ ਸੀ। ਜੇਕਰ ਅਰਵਿੰਦ ਕੇਜਰੀਵਾਲ ਭ੍ਰਿਸ਼ਟ ਹਨ ਤਾਂ ਇਸ ਦੁਨੀਆਂ ਵਿੱਚ ਇਮਾਨਦਾਰ ਕੋਈ ਨਹੀਂ ਹੈ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਪੂਰੇ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਮੋਦੀ ਸਰਕਾਰ ਦੀ ਪੂਰੀ ਕਾਰਗੁਜ਼ਾਰੀ ਰੱਖ ਕੇ ਲੋਕਾਂ ਸਾਹਮਣੇ ਪੇਸ਼ ਕਰ ਕੇ ਪੋਲ ਖੋਲੀ ਜਾਵੇਗੀ।


Spread the love
Scroll to Top