ਡੇਅਰੀ ਸਿਖਲਾਈ ਲੈਣੀ ਚਾਹੁੰਦੇ ਹੋ ਤਾਂ ਆਉ

Spread the love

ਰਘਵੀਰ ਹੈਪੀ , ਬਰਨਾਲਾ, 22 ਅਪ੍ਰੈਲ 2023
   ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ/ਸੰਗਰੂਰ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਵੈ ਰੋਜ਼ਗਾਰ ਸਕੀਮ ਤਹਿਤ 2 ਹਫਤੇ ਦਾ ਡੇਅਰੀ ਸਿਖਲਾਈ ਕੋਰਸ ਮਿਤੀ 1 ਮਈ ਤੋਂ ਵਿਭਾਗ ਦੇ ਡੇਅਰੀ ਸਿਖਲਾਈ ਕੇਂਦਰ ਸੰਗਰੂਰ ਵਿਖੇ ਚਲਾਇਆ ਜਾ ਰਿਹਾ ਹੈ। ਚਾਹਵਾਨ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 50 ਸਾਲ ਤੋਂ ਘੱਟ ਹੋਵੇ। ਉਮੀਦਵਾਰ ਘੱਟੋ-ਘੱਟ 5ਵੀਂ ਪਾਸ ਹੋਵੇ ਅਤੇ ਪੇਂਡੂ ਪਿਛੋਕੜ ਨਾਲ ਸਬੰਧਤ ਹੋਵੇ।
                                            ਉਨਾਂ ਦੱਸਿਆ ਕਿ:-     ਚਾਹਵਾਨ ਉਮੀਦਵਾਰ ਮਿਤੀ 28 ਅਪ੍ਰੈਲ ਤੱਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ ,ਬੀ.ਡੀ.ਪੀ.ਓ ਦਫਤਰ ਬਰਨਾਲਾ ਵਿਖੇ ਬਿਨੈਪੱਤਰ ਨਾਲ ਯੋਗਤਾ ਸਰਟੀਫਿਕੇਟ ਅਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਜਾਤੀ ਸਰਟੀਫਿਕੇਟ (ਸਿਰਫ ਅਨੁਸੂਚਿਤ ਜਾਤੀ ਲਈ) ਲੈ ਕੇ ਆਪਣੀ ਅਰਜ਼ੀ ਦੇ ਸਕਦੇ ਹਨ। ਕੋਰਸ ਸਬੰਧੀ ਫੀਸ ਜਨਰਲ ਜਾਤੀ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 750 ਰੁਪਏ ਹੋਵੇਗੀ, ਜੋ ਕਿ ਮਿਤੀ 1 ਮਈ 2023 ਨੂੰ ਡੇਅਰੀ ਸਿਖਲਾਈ ਕੇਂਦਰ ‘ਤੇ ਰਜਿਸਟ੍ਰੇਸ਼ਨ ਸਮੇਂ ਜਮਾਂ ਕਰਵਾਉਣੀ ਹੋਵੇਗੀ।

Spread the love
Scroll to Top