ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਚੁਗੇ-ਅੰਤਮ ਅਰਦਾਸ  ਅਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ

Spread the love

ਅਸ਼ੋਕ ਵਰਮਾ , ਬਾਦਲ(ਸ੍ਰੀ ਮੁਕਤਸਰ ਸਾਹਿਬ) 28 ਅਪ੍ਰੈਲ 2023

     ਪੰਜ ਵਾਰ ਮੁੱਖ ਮੰਤਰੀ ਰਹੇ  ਪ੍ਰਕਾਸ਼ ਸਿੰਘ ਬਾਦਲ ਦੀ ਅੰਗੀਠਾ ਸੰਭਾਲ ਦੀ ਰਸਮ ਅੱਜ ਇਥੇ ਅਦਾ ਕੀਤੀ ਗਈ ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ  ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 4 ਮਈ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ।ਇਸ ਭੋਗ ਤੇ ਅੰਤਿਮ ਅੰਤਿਮ ਅਰਦਾਸ ਸਮਾਗਮ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।                                   

      ਇਸ ਦੌਰਾਨ ਅੱਜ ਅੰਗੀਠਾ ਸੰਭਾਲ ਦੀ ਰਸਮ ਵੇਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਰੇਸ਼ਮ ਸਿੰਘ ਚੱਕਪੱਖੀਵਾਲਾ ਵਾਲੇ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਬਾਬਾ ਪ੍ਰੀਤਮ ਸਿੰਘ ਦੋਮਾਲਾਵਾਲਾ ਤੇ ਬਾਬਾ ਜੀਤ ਸਿੰਘ ਜੋਲਾਂਵਾਲਾ ਵੀ ਹਾਜ਼ਰ ਸਨ।
     ਇਸ ਦੌਰਾਨ ਡੇਰਾ ਸੱਚ ਖੰਡ ਬੱਲਾਂ ਤੋਂ ਸੰਤ ਬਾਬਾ ਮਨਦੀਪ ਦਾਸ, ਬਾਬਾ ਲੇਖਰਾਜ ਤੇ ਟਰੱਸਟੀ ਹਰਦੇਵ ਸਿੰਘ ਸਮੇਤ ਤਿੰਨ ਮੈਂਬਰੀ ਟੀਮ ਨੇ ਬਾਦਲ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ।
     ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਿਹਨਾਂ  ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਵਿਚ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕਾਕਾ ਰਣਦੀਪ ਸਿੰਘ, ਸਾਬਕਾ ਐਮ ਪੀ ਮੋਹਨ ਸਿੰਘ ਫਲੀਆਂਵਾਲਾ, ਆਪ ਦੇ ਵਿਧਾਇਕ ਗੁਰਮੀਤ ਖੁੰਡੀਆਂ, ਸਵਰਨ ਸਲਾਰੀਆ, ਗੁਰਪ੍ਰੀਤ ਬਨਾਂਵਾਲੀ, ਤਜਿੰਦਰ ਸਿੰਘ ਟਿੰਕਾ ਰਾਜਸਥਾਨ, ਹਰਮੀਤ ਕੌਰ ਗੋਲੂਵਾਲਾ ਤੇ ਰਮਿੰਦਰ ਅਵਾਲਾ ਜਲਾਲਾਬਾਦ ਸ਼ਾਮਲ ਸਨ।


Spread the love
Scroll to Top