ਨਹਿਰ ‘ਚ ਡਿੱਗ ਪਈ ਮਿੰਨੀ ਬੱਸ, ਕਈ ਜਣੇ ਜ਼ਖਮੀ

Spread the love

ਅਸ਼ੋਕ ਵਰਮਾ , ਬਠਿੰਡਾ 28 ਅਪ੍ਰੈਲ 2023
       
     ਜਿਲ੍ਹੇ ਦੇ ਪਿੰਡ ਗੋਬਿੰਦਪੁਰਾ ਨੇੜੇ  ਇੱਕ ਮਿੰਨੀ ਬੱਸ ਦੇ ਅਚਾਨਕ ਸਰਹਿੰਦ ਨਹਿਰ ਵਿੱਚ ਡਿੱਗ ਜਾਣ ਕਾਰਨ   ਡਰਾਈਵਰ-ਕੰਡਕਟਰ ਸਮੇਤ 5 ਜਣੇ ਜ਼ਖ਼ਮੀ ਹੋ ਗਏ । ਪੀ ਆਰ ਟੀ ਸੀ ਦੀ ਇਹ ਮਿੰਨੀ ਬੱਸ ਬਠਿੰਡਾ ਤੋ ਰਾਮਪੁਰਾ ਜਾ ਰਹੀ ਸੀ। ਬੱਸ ਵਿਚ ਸਿਰਫ 7-8 ਸਵਾਰੀਆਂ ਹੀ ਸਨ।
    ਦੱਸਿਆ ਜਾਂਦਾ ਹੈ ਕਿ ਜਦੋਂ ਇਹ ਹਾਦਸਾ ਪ੍ਰਭਾਵਿਤ ਮਿੰਨੀ ਬੱਸ ਨਹਿਰ ਦੀ ਪਟੜੀ ਤੇ ਜਾ ਰਹੀ ਸੀ ਤਾਂ ਅਚਾਨਕ ਉਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਡਰਾਈਵਰ ਬੱਸ ਤੋਂ ਆਪਣਾ ਸੰਤੁਲਨ ਗੁਆ ਬੈਠਾ। ਦੇਖਦਿਆਂ ਹੀ ਦੇਖਦਿਆਂ ਮਿੰਨੀ ਬੱਸ ਨਹਿਰ ਵਿਚ ਡਿੱਗ ਪਈ। ਬੱਸ ਡਿਗਣ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਸਮਾਜ ਸੇਵੀ ਸੰਸਥਾ ਨੂੰ ਜਾਣਕਾਰੀ ਦਿੱਤੀ।
      ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ, ਸਤਨਾਮ ਸਿੰਘ, ਹਰਸ਼ਿਤ ਚਾਵਲਾ ਐਂਬੂਲੈਂਸਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਦੀ ਸਹਾਇਤਾ ਨਾਲ ਡਰਾਈਵਰ, ਕੰਡਕਟਰ ਅਤੇ ਚਾਰ ਹੋਰ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ  ਤੁਰੰਤ ਸਿਵਲ ਹਸਪਤਾਲ  ਦਾਖਲ ਕਰਵਾਇਆ ।  ਜਿਸ ਹਿਸਾਬ ਨਾਲ ਬੱਸ ਨਹਿਰ ਵਿੱਚ ਡਿੱਗੀ ਉਸ ਨੂੰ ਦੇਖਦਿਆਂ ਸਵਾਰੀਆਂ ਨੂੰ ਬਚਾਉਣ ਲਈ ਬੱਸ ਦਾ ਸੀ ਅਗਲਾ ਸ਼ੀਸ਼ਾ ਭੰਨਣਾ ਪਿਆ।
     ਜ਼ਖ਼ਮੀਆਂ ਦੀ ਪਛਾਣ ਬਲਵੀਰ ਸਿੰਘ (36 ਸਾਲ) ਪੁੱਤਰ ਸੁਰਿੰਦਰ ਸਿੰਘ ਵਾਸੀ ਬੀਬੀ ਵਾਲਾ ਜੋ ਬੱਸ ਦਾ ਡਰਾਈਵਰ ਸੀ, ਅਮਨਦੀਪ ਸਿੰਘ (41 ਸਾਲ) ਪੁੱਤਰ ਭਗਵਾਨ ਸਿੰਘ ਵਾਸੀ ਭੁੱਚੋ ਮੰਡੀ ਵਜੋਂ ਹੋਈ ਹੈ, ਜੋ ਕਿ ਕੰਡਕਟਰ ਸੀ। ਬੱਸ ਵਿੱਚ ਸਵਾਰ ਕੁਲਵੀਰ ਕੌਰ (35 ਸਾਲ) ਪਤਨੀ ਰਾਜਵੀਰ ਸਿੰਘ ਵਾਸੀ ਭਾਗੂ ਰੋਡ, ਮੇਲੋ ਰਾਣੀ (50 ਸਾਲ) ਪਤਨੀ ਬਲਦੇਵ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਅਤੇ ਅਸ਼ੀਸ਼ ਕੁਮਾਰ (3 ਸਾਲ) ਪੁੱਤਰ ਕਾਕਾ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
 ਬਾਈਕ ਸਲਿੱਪ ਹੋਣ ਕਾਰਨ ਡਰਾਈਵਰ ਜ਼ਖਮੀ
     ਗੋਨਿਆਣਾ ਰੋਡ ‘ਤੇ ਝੀਲ ਨੰਬਰ 3 ਨੇੜੇ ਬਾਈਕ ਸਲਿੱਪ ਹੋਣ ਕਾਰਨ ਬਾਈਕ ਚਾਲਕ ਗੰਭੀਰ ਜ਼ਖਮੀ ਹੋ ਗਿਆ।  ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਹਰਸ਼ਿਤ ਚਾਵਲਾ ਨੇ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।  ਜ਼ਖ਼ਮੀ ਦੀ ਪਛਾਣ ਕਰਮਜੀਤ ਸਿੰਘ (36 ਸਾਲ) ਪੁੱਤਰ ਦਰਸ਼ਨ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਵਜੋਂ ਹੋਈ ਹੈ।

Spread the love
Scroll to Top