7 ਵੇਂ ਜ਼ਿਲ੍ਹਾ ਪੱਧਰੀ ਜੂਨੀਅਰ ਨੈੱਟਬਾਲ ਮੁਕਾਬਲੇ ਸੰਪੰਨ

Spread the love

ਰਘਵੀਰ ਹੈਪੀ , ਬਰਨਾਲਾ 26 ਮਈ 2023
      ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਏ 7ਵੀਂ ਜ਼ਿਲ੍ਹਾ ਪੱਧਰੀ ਜੂਨੀਅਰ(ਅੰਡਰ 19) ਨੈੱਟਬਾਲ ਮੁਕਾਬਲੇ (ਲੜਕੇ -ਲੜਕੀਆਂ) ਐਸ.ਡੀ ਕਾਲਜ ਬਰਨਾਲਾ ਦੇ ਖੇਡ ਮੈਦਾਨ ਵਿੱਚ ਸਫਲਤਾਪੂਰਵਕ ਸੰਪੰਨ ਹੋਏ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਜਤਿੰਦਰ ਨਾਥ  ਸ਼ਰਮਾ ਦੀ ਸਰਪ੍ਰਸਤੀ ਅਤੇ ਜਨਰਲ ਸਕੱਤਰ ਗਗਨਦੀਪ ਸਿੰਗਲਾ ਅਤੇ ਪ੍ਰਬੰਧਕੀ ਸਕੱਤਰ ਪ੍ਰੋ.ਬਲਵਿੰਦਰ ਕੁਮਾਰ ਸ਼ਰਮਾ ਦੀ ਦੇਖਰੇਖ ਵਿੱਚ ਹੋਏ ਦੋ ਰੋਜ਼ਾ ਮੁਕਾਬਲਿਆਂ ਦੇ ਅੰਤਿਮ ਦਿਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਸ਼ਵਿੰਦਰ ਸਿੰਘ ਜੰਡੂ ਮੁੱਖ ਮਹਿਮਾਨ ਵਜੋਂ ਪੁੱਜੇ। ਉਹਨਾਂ ਨੇ ਨੈੱਟਬਾਲ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸ.ਡੀ ਕਾਲਜ ਦਾ ਖੇਡ ਮੈਦਾਨ ਨੈੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ। ਇਸ ਖੇਡ ਮੈਦਾਨ ਤੋਂ ਨੈੱਟਬਾਲ ਰਾਹੀਂ ਵੱਡੀ ਗਿਣਤੀ ਵਿੱਚ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡੇ ਹਨ ਅਤੇ ਸਰਕਾਰੀ ਨੌਕਰੀਆਂ ’ਤੇ ਬਿਰਾਜਮਾਨ ਹੋ ਸਕੇ ਹਨ। ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਖੇਡ ਲਈ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮਹਿਮਾਨਾਂ ਵਲੋਂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਤੇ ਸੰਸਥਾਵਾਂ ਦੀਆਂ 20 ਟੀਮਾਂ ਨੇ ਹਿੱਸਾ ਲਿਆ।  ਲੜਕਿਆਂ ਦੇ ਵਰਗ ਵਿੱਚ ਸਰਵਹਿੱਤਕਾਰੀ ਸਕੂਲ ਦੀ ਟੀਮ ਪਹਿਲੇ, ਵਾਈ ਐਸ ਸਕੂਲ ਦੂਜੇ ਅਤੇ ਹੰਡਿਆਇਆ ਦੀ ਟੀਮ ਤੀਜੇ ਨੰਬਰ ਤੇ ਰਹੀ। ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਵਾਈ ਐਸ ਸਕੂਲ ਪਹਿਲੇ, ਖੁੱਡੀ ਕਲਾਂ ਦੂਜੇ ਅਤੇ ਸਰਕਾਰੀ ਸਕੂਲ ਮੌੜਾਂ ਤੀਜੇ ਨੰਬਰ ’ਤੇ ਰਹੇ। ਇਹਨਾਂ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ 26 ਤੋਂ 28 ਮੈਂ ਮਈ ਤੱਕ ਫ਼ਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਸੁਖਪਾਲ ਸਿੰਘ ਕੋਚ­ ਸ੍ਰੀ ਮੁਕੇਸ਼ ਕੁਮਾਰ­ ਸ੍ਰੀ ਬਲਵਿੰਦਰ ਸਿੰਘ­ ਸ੍ਰੀ ਰਾਜਪਾਲ ਸਿੰਘ ਬਾਜਵਾ­ਅਵਤਾਰ ਸਿੰਘ­ ਪ੍ਰੋ.ਜਸਵਿੰਦਰ ਕੌਰ ਜੱਸੀ, ਸ੍ਰੀ ਰਮਨ ਕੁਮਾਰ, ਸਵਾਮੀ, ਅਰਵਿੰਦ, ਗੁਰਲਾਲ, ਸਿਮਰਨਦੀਪ ਸਿੰਘ ਏਈਓ, ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਟੀਮ ਇੰਚਾਰਜ ਅਤੇ ਖਿਡਾਰੀ ਹਾਜ਼ਰ ਸਨ।


Spread the love
Scroll to Top