Crime ਇੰਝ ਵੀ ਹੁੰਦੈ, ਨਾਮ ਵੱਖੋ-ਵੱਖ ‘ਤੇ ਚਿਹਰਾ ਇੱਕ ਵਰਤਿਆ,,,

Spread the love

ਹਰਿੰਦਰ ਨਿੱਕਾ , ਪਟਿਆਲਾ 3 ਜੂਨ 2023

    ਨਾਮ ਵੱਖ-ਵੱਖ ‘ਤੇ ਚਿਹਰਾ ਇੱਕ ਵਰਤ ਕੇ ਜਾਲ੍ਹੀ ਫਰਜੀ ਦਸਤਾਵੇਜਾਂ ਦੇ ਅਧਾਰ ਪਰ, ਵੱਡੀ ਸੰਖਿਆ ਵਿੱਚ ਮੋਬਾਇਲ ਸਿੰਮ ਜਾਰੀ ਕਰਨ ਦੇ ਬੇਹੱਦ ਗੰਭੀਰ ਮਾਮਲੇ ਨੂੰ ਪੁਲਿਸ ਨੇ ਮੋਬਾਇਲ ਸਿੰਮ ਕੰਪਨੀਆਂ ਦੇ ਸਹਿਯੋਗ ਨਾਲ ਬੇਪਰਦ ਕੀਤਾ ਹੈ। ਪੁਲਿਸ ਨੇ ਅਜਿਹੇ ਗੋਰਖਧੰਦੇ ਵਿੱਚ ਸ਼ਾਮਿਲ ਦੁਕਾਨਦਾਰਾਂ ਖਿਲਾਫ ਲੰਘੇ ਤਿੰਨ ਦਿਨਾਂ ਵਿੱਚ ਚਾਰ ਕੇਸ ਦਰਜ਼ ਕੀਤੇ ਗਏ ਹਨ। ਹੁਣ ਪੁਲਿਸ , ਜਾਲ੍ਹੀ ਫਰਜੀ ਦਸਤਾਵੇਜਾਂ ਦੇ ਅਧਾਰ ਪਰ ਸਿੰਮ ਲੈਣ ਵਾਲੇ ਗ੍ਰਾਹਕਾਂ ਦੀ ਸ਼ਨਾਖਤ ਕਰਨ ਵਿੱਚ ਜੁਟ ਗਈ ਹੈ। ਯਾਨੀ ਦੁਕਾਨਦਾਰਾਂ ਤੋਂ ਬਾਅਦ ਹੁਣ ਪੁਲਿਸ ਨੇ ਗ੍ਰਾਹਕਾਂ ਦੀਆਂ ਵੀ ਤੜਾਮਾਂ ਵੀ ਕਸਣੀਆਂ ਸ਼ੁਰੂ ਕਰ ਦਿੱਤੀਆਂ ਹਨ । ਇਹ ਸਾਰੇ ਮਾਮਲੇ ਥਾਣਾ ਪਾਤੜਾਂ ਵਿਖੇ ਵੱਖ ਵੱਖ ਵਿਅਕਤੀਆਂ ਦੇ ਖਿਲਾਫ ਕ੍ਰਮਾਨੁਸਾਰ 142/143 ਅਤੇ 146/147 ਦਰਜ਼ ਕੀਤੇ ਗਏ ਹਨ।

     ਸਭ ਤੋਂ ਪਹਿਲਾਂ ਇਹ ਮਾਮਲਾ ਵੋਡਾਫੋਨ ਆਈਡੀਆ ਲਿਮਟਿਡ ਸੀ-105-ਇੰਡਸਟਰੀਅਲ ਏਰੀਆ, ਫੇਜ਼-7 ਮੋਹਾਲੀ ਦੇ ਨੋਡਲ ਅਫਸਰ ਵੱਲੋਂ ਐਸ.ਐਸ.ਪੀ. ਪਟਿਆਲਾ ਨੂੰ ਦੁਰਖਾਸਤ ਦੇ ਕੇ ਧਿਆਨ ਵਿੱਚ ਲਿਆਂਦਾ ਕਿ ਸ਼ਿਵ ਟੈਲੀਕਾਮ ਪਿੰਡ ਭੂਤਗੜ੍ਹ ,ਤਹਿਸੀਲ ਪਾਤੜਾਂ ਜਿਲ੍ਹਾ ਪਟਿਆਲਾ ਦੀ ਗੰਭੀਰਤਾ ਨਾਲ ਪੜਤਾਲ ਉਪਰੰਤ ਪਤਾ ਲੱਗਿਆ ਕਿ ਸ਼ਿਵ ਟੈਲੀਕਾਮ ਵੱਲੋਂ ਕਈ ਸਿਮ ਕਾਰਡ ਜਾਰੀ ਕਰਨ ਲਈ , ਇੱਕ ਫੋਟੋ /ਚਿਹਰਾ ਵੱਖ-ਵੱਖ ਨਾਵਾਂ ਨਾਲ ਵਰਤਿਆ ਗਿਆ ਹੈ। ਉਨਾਂ ਕਿਹਾ ਕਿ ਇਹ ਗੱਲ ਅਕਸਰ ਸਾਹਮਣੇ ਆ ਰਹੀ ਹੈ ਕਿ ਇਸ ਤਰਾਂ ਪ੍ਰਾਪਤ ਕੀਤੇ ਸਿੰਮ ਕਾਰਡਾਂ /ਕੁਨੇਕਸ਼ਨਾਂ ਦੀ ਵਰਤੋਂ ਸਾਈਬਰ ਕ੍ਰਾਈਮ, ਆਰਥਿਕ ਧੋਖਾਧੜੀ ਅਤੇ ਹੋਰ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਕੀਤੀ ਜਾ ਸਕਦੀ ਹੈ। ਇਸ ਲਈ, ਧੋਖਾਧੜੀ ਤੇ ਜਾਲ੍ਹਸਾਜੀ ਨਾਲ ਸਿੰਮ ਕਾਰਡ ਜ਼ਾਰੀ ਕਰਨ ਵਾਲੇ ਦੁਕਾਨਦਾਰ ਅਤੇ ਸਿੰਮ ਲੈਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਬੇਹੱਦ ਜਰੂਰੀ ਹੈ। ਪੁਲਿਸ ਨੇ ਆਲ੍ਹਾ ਅਧਿਕਾਰੀਆਂ ਦੇ ਹੁਕਮਾਂ ਤੇ ਮਾਮਲੇ ਦੀ ਗੰਭੀਰਤਾਂ ਦੇ ਮੱਦੇਨਜਰ ਸ਼ਿਵ ਟੈਲੀਕਾਮ ਭੂਤਗੜ੍ਹ ਦੇ ਖਿਲਾਫ ਐਫ.ਆਈ.ਆਰ ਨੰਬਰ 142 U/S 420,468, 471,120-B IPC ਦਰਜ਼ ਕਰ ਦਿੱਤੀ। ਇਸੇ ਤਰਾਂ ਹੀ ਗਰਗ ਟੈਲੀਕਾਮ ਭੂਤਗੜ੍ਹ, ਪਾਤੜਾਂ ਦੇ ਖਿਲਾਫ ਐਫ.ਆਈ.ਆਰ ਨੰਬਰ 143 , ਜੈ ਕਿਸ਼ਨ ਟੈਲੀਕਾਮ ,ਜਾਖਲ ਰੋਡ ਪਾਤੜਾਂ ਦੇ ਬਰਖਿਲਾਫ ਐਫ.ਆਈ.ਆਰ. ਨੰਬਰ 146 ਦਰਜ ਕੀਤੀ ਗਈ ਹੈ। ਜਦੋਂਕਿ ਬੀ.ਐਸ.ਐਨ.ਐਲ. ਕੰਪਨੀ ਦੇ ਐਸ.ਡੀ.ਈ. ਦੀ ਸ਼ਕਾਇਤ ਪਰ ਬਲਕਾਰ ਸਿੰਘ ਹਾਮਝੇੜੀ ਖਿਲਾਫ ਐਫ.ਆਈ.ਆਰ. ਨੰਬਰ 147 ਦਰਜ ਹੋਈ ਹੈ। ਪੁਲਿਸ ਦੇ ਆਲ੍ਹਾ ਅਧਿਕਾਰੀਆਂ ਅਨੁਸਾਰ ਪਟਿਆਲਾ ਜਿਲ੍ਹੇ ਦੇ ਪਾਤੜਾਂ ਖੇਤਰ ਵਿੱਚ ਜਾਲ੍ਹੀ ਸਿੰਮ ਜ਼ਾਰੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਹੋਰ ਵੱਖ ਵੱਖ ਜਿਲ੍ਹਿਆਂ ਅੰਦਰ ਵੀ ਜਾਲ੍ਹੀ ਸਿੰਮ ਜਾਰੀ ਕਰਨ ਵਾਲਿਆਂ ਤੇ ਪੈਣੀ ਨਜ਼ਰ ਰੱਖਣ ਲਈ ਹਦਾਇਤਾਂ ਜ਼ਾਰੀ ਹੋ ਚੁੱਕੀਆਂ ਹਨ।


Spread the love
Scroll to Top