ਪ੍ਰੋ. ਬਡੂੰਗਰ ਦੀ ਲੇਖਕ ਤੇ ਸਾਹਿਤਕਾਰਾਂ ਨੂੰ ਅਪੀਲ,ਸਿੱਖ ਇਤਿਹਾਸ ਦੇ ਅਣਗੌਲੇ ਪੰਨਿਆਂ ਨੂੰ ਲਿਖਕੇ ਲਿਆਉ ਜਨਤਾ ਸਾਹਮਣੇ

Spread the love

ਲੇਖਕ ਜਗਤਾਰ ਸਿੰਘ ਨੇ “ਕਾਲੇਪਾਣੀ” ਦੇ ਇਤਿਹਾਸ ਸੰਬੰਧੀ ਪੁਸਤਕ ਪ੍ਰੋ. ਬਡੂੰਗਰ ਨੂੰ ਸੌਂਪੀ 

ਰਿਚਾ ਨਾਗਪਾਲ ,ਪਟਿਆਲਾ, 4 ਜੂਨ 2023 
      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੀ ਉਨ੍ਹਾਂ ਦੀ ਤਤਕਾਲੀਨ ਪ੍ਰਧਾਨਗੀ ਸਮੇਂ ਦੌਰਾਨ “ਕਾਲੇਪਾਣੀ” ਦੇ ਇਤਿਹਾਸ ਸੰਬੰਧੀ ਤੱਥਾਂ ਸਹਿਤ ਖੋਜ਼ ਕਰਨ ਲਈ ਬਣਾਈ ਗਈ ਸਬ-ਕਮੇਟੀ ਦੌਰਾਨ ਸਿੱਖ ਇਤਿਹਾਸ ਸੰਗਤ ਦੇ ਸਾਹਮਣੇ ਲਿਆਉਣ ਦੇ ਮਨੋਰਥ ਨਾਲ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਪ੍ਰਸਿਧ ਲੇਖਕ ਤੇ ਪੱਤਰਕਾਰ ਜਗਤਾਰ ਸਿੰਘ ਨੂੰ ਸੌਂਪੀ ਗਈ ਸੀ, ਜਿਸ ਵੱਲੋਂ ਆਪਣੀ ਵਿਸਥਾਰਤ ਰਿਪੋਰਟ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ ਸੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲੇਪਾਣੀ ਦੇ ਇਤਿਹਾਸ ਸਬੰਧੀ ਵਿਸ਼ੇਸ਼ ਕਿਤਾਬ ਤਿਆਰ ਕਰਵਾ ਕੇ ਸੰਗਤ ਦੇ ਸਪੁਰਦ ਕੀਤੀ ਗਈ।
      ਲੇਖ਼ਕ ਜਗਤਾਰ ਸਿੰਘ ਵਲੋ ਆਪਣੀ ਲਿਖੀ ਗਈ ਕਿਤਾਬ ,”ਕਾਲੇਪਾਣੀ” ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਜਾਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ ਗਈ।
ਇਸ ਸਬੰਧੀ ਬੋਲਦਿਆਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਾਲੇਪਾਣੀ ਦੇ ਇਤਿਹਾਸ ਸਬੰਧੀ ਵੱਖ-ਵੱਖ ਲੇਖਕਾਂ ਦੇ ਵਿਚਾਰ ਸਾਹਮਣੇ ਆਏ ਹਨ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪੱਧਰ ਤੇ ਇਸ ਕਾਲੇਪਾਣੀ ਦੇ ਇਤਿਹਾਸ ਨੂੰ ਸੰਗਤ ਦੇ ਸਾਹਮਣੇ ਪਹੁੰਚਾਉਣ ਦੇ ਮਨੋਰਥ ਨਾਲ ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਜਗਤਾਰ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਵਫਦ ਕਾਲੇਪਾਣੀ ਭੇਜਿਆ ਗਿਆ ਸੀ ਤੇ ਇਸ ਵਫ਼ਦ ਵੱਲੋਂ ਡੂੰਘਾਈ ਨਾਲ ਸਖਤ ਮਿਹਨਤ ਕਰ ਕੇ ਇੱਕ ਵਿਸਥਾਰਤ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ ਸੀ, ਤੇ ਜੋ ਜਗਤਾਰ ਸਿੰਘ ਵੱਲੋਂ ਕਾਲੇਪਾਣੀ ਦੇ ਇਤਿਹਾਸ ਨੂੰ ਆਪਣੀ ਲਿਖਤ ਨਾਲ ਸੰਗਤ ਦੇ ਰੂਬਰੂ ਕੀਤਾ ਗਿਆ ਹੈ ਇਹ ਇਕ ਸ਼ਲਾਘਾਯੋਗ ਉੱਦਮ ਹੈ। 
       ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ 26 ਜੂਨ 1858 ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਸੀ ਤੇ ਉਸ ਦੇ 15 ਦਿਨਾਂ ਬਾਅਦ ਹੀ ਬਾਬਾ ਮਹਾਰਾਜ ਸਿੰਘ ਨੇ ਸਿੱਖ ਫੌਜ ਇਕੱਠੀ ਕਰ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਝੰਡਾ ਚੁੱਕ ਲਿਆ ਸੀ ਤੇ 3 ਜਨਵਰੀ 1850 ਨੂੰ ਜੰਗ ਕਰਨ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਕਿਸੇ ਚੁਗਲਖ਼ੋਰ ਵੱਲੋਂ ਜਾਣਕਾਰੀ ਦੇਣ ਤੇ ਬਾਬਾ ਮਹਾਰਾਜ ਸਿੰਘ ਨੂੰ 28 ਦਸੰਬਰ 1849 ਨੂੰ ਅੰਗਰੇਜ਼ ਹਕੂਮਤ ਵੱਲੋ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਸਜਾ ਲਈ “ਕਾਲੇਪਾਣੀ” ਦੀ ਜੇਲ੍ਹ ਭੇਜ ਦਿੱਤਾ ਗਿਆ ਜਿੱਥੇ ਕਮਰੇ ਵਿਚ ਰੋਸ਼ਨੀ ਦੀ ਇੱਕ ਕਿਰਣ ਤੱਕ ਵੀ ਨਹੀਂ ਆਉਂਦੀ ਸੀ ਤੇ ਜੇਲ੍ਹ ਅਧਿਕਾਰੀਆਂ ਵਲੋਂ ਖਾਣ ਲਈ ਲਗਾਤਾਰ ਦਿਤੇ ਜਾਂਦੇ ਨਾਕਸ ਖਾਣੇ ਕਾਰਨ ਬਾਬਾ ਜੀ ਕਈ ਨਾਮੁਰਾਦ ਸਰੀਰਕ ਬੀਮਾਰੀਆਂ ਦਾ ਸ਼ਿਕਾਰ ਹੋ ਗਏ ਜਦੋਂਕਿ ਅੰਗ੍ਰੇਜ਼ ਵਲੋਂ ਵਾਰ ਵਾਰ ਈਨ ਮੰਨਣ ਲਈ ਮਜਬੂਰ ਕਰਨ ਉਤੇ ਵੀ ਆਪ ਆਪਣੇ ਧਰਮ, ਅਕੀਦੇ ਅਤੇ ਸਿਖੀ ਸਿਦਕ ਉਤੇ ਕਾਇਮ ਰਹੇ ਤੇ ਫਿਰੰਗੀ ਦੀ ਈਨ ਨਾ ਮੰਨੀ ਤੇ ਅੰਤ 5 ਜੁਲਾਈ 1856 ਨੂੰ ਇਹ ਦੇਸ਼ ਦੀ ਅਜ਼ਾਦੀ ਦਾ ਪਰਵਾਨਾ, ਸਿਦਕੀ ਸਿਖ, ਮਹਾਨ ਸੰਤ ਸਿਪਾਹੀ, ਆਪਨਾ ਵਿਗਾਰ ਵਿਰਾਂਨਾ ਸਾਂਢੇ ਦੇ ਸਿਧਾਂਤਕ ਮਾਰਗ ਦਾ ਪਾਂਧੀ, ਨਿਰਭੈ ਯੋਧਾ ਅਤੇ ਦੇਸ਼ ਅਤੇ ਕੋਮ ਦੀ ਅਜ਼ਾਦੀ ਅਤੇ ਚੜ੍ਹਦੀਕਲਾ ਦੀ ਕਾਮਨਾ ਅਤੇ ਅਰਦਾਸਾਂ ਕਰਦਾ ਹੋਇਆ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਕੇ ਸਿੰਘਾਪੁਰ ਦੀ ਜੇਲ੍ਹ ਵਿਚ ਸਦੀਵ ਕਾਲ ਲਈ ਗੁਰੂ ਚਰਨਾਂ ਵਿਚ ਜਾ ਬਿਰਾਜੇ, ਜਿਸ ਦੌਰਾਨ ਬਾਬਾ ਮਹਾਰਾਜ ਸਿੰਘ ਨੇ ਆਪਣੇ ਖੂਨ ਨਾਲ ਭਾਰਤ ਦੀ ਅਜਾਦੀ ਦੇ ਪੱਤਰੇ ਲਿਖ ਦਿੱਤੇ ।
       ਉਨ੍ਹਾਂ ਕਿਹਾ ਕਿ ਅੰਗ੍ਰੇਜ਼ ਇਤਹਾਸਕਾਰ ਆਰਨੋਲਡ ਟੋਇਨਬੀ ਨੇ ਲਿਖਿਆ ਹੈ ਕਿ ਜੇਕਰ 28 ਦਸੰਬਰ 1849 ਨੂੰ ਬਾਬਾ ਮਹਾਰਾਜ ਸਿੰਘ ਦੀ ਅਗਵਾਈ ਹੇਠ 3 ਜਨਵਰੀ 1850 ਨੂੰ ਹੋਣ ਵਾਲੀ ਬਗਾਵਤ ਬਾਰੇ ਪਤਾ ਨਾਂਹ ਲਗਦਾ ਅਤੇ ਬਾਬਾ ਮਹਾਰਾਜ ਸਿੰਘ ਨੂੰ ਗਿਰਫਤਾਰ ਨਾ ਕੀਤਾ ਜਾਂਦਾ ਤਾਂ ਪੰਜਾਬ ਹਮੇਸ਼ਾ ਲਈ ਅੰਗ੍ਰੇਜ਼ ਪਾਸੋਂ ਅਜਾਦ ਹੋ ਜਾਣਾ ਸੀ। 
ਪ੍ਰੋਫੈਸਰ ਬਡੂੰਗਰ ਨੇ ਹੋਰ ਸਾਹਿਤਕਾਰਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਦੇ ਸ਼ਾਨਾਮੱਤੀ ਤੇ ਮਾਨਾਮੱਤੀ ਇਤਿਹਾਸ ਦੇ ਅਣਗੌਲੇ ਪੰਨਿਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਲਿਖ ਕੇ ਜਨਤਾ ਦੇ ਸਾਹਮਣੇ ਲਿਆ ਕੇ ਦੇਸ਼ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾਇਆ ਜਾਵੇ।

Spread the love
Scroll to Top