ਇਉਂ ਹੁੰਦੈ ਔਰਤਾਂ ਤੇ ਅੱਤਿਆਚਾਰ ,1 ਨਾਲ ਛੇੜਛਾੜ 2 ਨਾਲ ਬਲਾਤਕਾਰ

Spread the love

ਹਰਿੰਦਰ ਨਿੱਕਾ,  ਪਟਿਆਲਾ 4 ਜੂਨ 2023

    ਬੇਸ਼ੱਕ ਸਰਕਾਰ ਬਦਲ ਗਈ, ਪਰੰਤੂੰ ਔਰਤਾਂ ਉੱਪਰ ਹਰ ਦਿਨ ਹੋ ਰਹੇ ਅੱਤਿਆਚਾਰਾਂ ਦਾ ਸਿਲਸਿਲਾ ਹਾਲੇ ਵੀ ਥੰਮ੍ਹਦਾ ਨਜਰ ਨਹੀਂ ਆ ਰਿਹਾ । ਪਟਿਆਲਾ ਜਿਲ੍ਹੇ ਅੰਦਰ ਦਰਿੰਦਿਆਂ ਨੇ ਇੱਕ ਨਾਬਾਲਿਗ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਇੱਕ ਹੋਰ ਨੂੰ ਇੱਕ ਹੋਰ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਹਵਸ ਦਾ ਸ਼ਿਕਾਰ ਬਣਾਇਆ ਹੈ। ਜਦੋਂਕਿ ਇੱਕ ਵੱਖਰੀ ਘਟਨਾ ਵਿੱਚ ਇੱਕ ਔਰਤ ਨਾਲ ਉਸ ਦੇ ਅਲੱਗ ਹੋ ਚੁੱਕੇ ਪਤੀ ਵੱਲੋਂ ਆਪਣੇ ਦੋਸਤ ਨੂੰ ਨਾਲ ਲੈ ਕੇ ਛੇੜਛਾੜ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨੋਂ ਘਟਨਾਵਾਂ ਵਿੱਚ 5 ਮੁਜਰਮਾਂ ਖਿਲਾਫ ਸੰਗੀਨ ਜੁਰਮਾਂ ਤਹਿਤ ਕੇਸ ਦਰਜ ਕਰਕੇ,ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਬਨੂੜ ਵਿਖੇ ਦਰਜ਼ FIR No. 75 U/S 363,366, 506,376-D,120-B IPC, Sec 6 POCSO Act ਤਹਿਤ ਅਵਤਾਰ ਸਿੰਘ ਵਾਸੀ ਵਾਰਡ ਨੰ. 3 ਮੁਹੱਲਾ ਜੱਟਾਂ ਵਾਲਾ ਬਨੂੜ ਅਤੇ ਮਾਨ ਸਿੰਘ ਵਾਸੀ ਬਾਂਡਿਆ ਬਸੀ ਬਨੂੜ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਹੈ।

      ਪੀੜਤ ਨਾਬਾਲਿਗ ਬੱਚੀ ਦੀ ਮਾਂ ਅਨੁਸਾਰ ਉਸ ਦੀ ਲੜਕੀ ਨੂੰ ਦੋਸ਼ੀ ਅਵਤਾਰ ਸਿੰਘ, ਜੋ ਕਿ ਸ਼ਕਾਇਤਕਰਤਾ ਦੇ ਪਤੀ ਦਾ ਦੋਸਤ ਹੈ, ਲੜਕੀ ਨੂੰ ਵਰਗਲਾ ਫੁਸਲਾ ਕੇ ਆਪਣੀਆ ਗੱਲਾ ਵਿੱਚ ਲਗਾ ਕੇ ਆਪਣੇ ਦੋਸਤ ਮਾਨ ਸਿੰਘ ਦੇ ਕਿਰਾਏ ਵਾਲੇ ਕਮਰੇ ਵਿੱਚ ਲੈ ਗਿਆ। ਜਿੱਥੇ ਦੋਵਾਂ ਜਣਿਆਂ ਨੇ ਲੜਕੀ ਨੂੰ ਇੱਕੋਂ ਦਿਨ ਵਿੱਚ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਵਾਂ ਮੁਜਰਮਾਂ ਨੇ ਘਟਨਾ ਬਾਰੇ ਕਿਸੇ ਨੂੰ ਦੱਸਣ ਤੋਂ ਰੋਕਣ ਲਈ ,ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਪੁਲਿਸ ਨੇ ਸ਼ਕਾਇਤ ਦੇ ਅਧਾਰ ਪਰ, ਦੋਵਾਂ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

     ਜਬਰ ਜਿਨਾਹ ਦੀ ਦੂਜੀ ਘਟਨਾ ਥਾਣਾ ਅਨਾਜ ਮੰਡੀ, ਪਟਿਆਲਾ ਦੇ ਖੇਤਰ ਵਿੱਚ ਵਾਪਰੀ ਹੈ।  FIR No. 61 U/S 376,506 IPC ਬਰਖਿਲਾਫ ਅਕਾਸ਼ਦੀਪ ਸਿੰਘ ਵਾਸੀ ਰਣਜੀਤ ਨਗਰ ਸਰਹੰਦ ਰੋਡ ਪਟਿਆਲਾ ਦੇ ਦਰਜ਼ ਹੋਈ ਹੈ। ਪੀੜਤ ਲੜਕੀ ਅਨੁਸਾਰ ਦੋਸ਼ੀ ਅਵਤਾਰ ਸਿੰਘ ਨਾਲ, ਉਸ ਦੀ ਦੋਸਤੀ ਹੋ ਗਈ ਸੀੇ। ਦੋਸ਼ੀ ਨੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਪੀੜਤਾ ਨੂੰ ਆਪਣੇ ਘਰ ਲਿਜਾ ਕੇ ਜਬਰ ਜਿਨਾਹ ਕੀਤਾ ਅਤੇ ਕਿਸੇ ਕੋਲ ਮੂੰਹ ਖੋਹਲਣ ਤੋਂ ਰੋਕਣ ਲਈ, ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆ ਵੀ ਦਿੱਤੀਆ। ਆਖਿਰ ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਵਿੱਢ ਦਿੱਤੀ।

      ਤੀਜੀ ਘਟਨਾ ਵੀ ਬੜੀ ਅਜੀਬੋ-ਗਰੀਬ ਵਰਤੀ। ਇਹ ਮਾਮਲਾ, ਵੀ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ਼ ਹੋਇਆ ਹੈ। FIR No. 60 U/S 354,354-D, 323,341,506,34 IPC ਤਹਿਤ ਸਤੀਸ਼ ਕੁਮਾਰ  ਵਾਸੀ ਮਕਾਨ ਨੰਬਰ 422 ਗਲੀ ਨੰ. 4 ਘੁੰਮਣ ਨਗਰ-ਬੀ ਪਟਿਆਲਾ ਅਤੇ ਇੱਕ ਨਾ-ਮਾਲੂਮ ਵਿਅਕਤੀ ਖਿਲਾਫ ਦਰਜ਼ ਕੀਤਾ ਗਿਆ ਹੈ। ਐਫ.ਆਈ.ਆਰ. ਅਨੁਸਾਰ ਦੋਸ਼ੀ ਸਤੀਸ਼ ਕੁਮਾਰ, ਸ਼ਕਾਇਤਕਰਤਾ ਦਾ ਪਤੀ ਸੀ ਅਤੇ ਸਾਲ 2015 ਵਿੱਚ ਦੋਵੇਂ ਜਣੇ ਅਲੱਗ ਅਲੱਗ ਹੋ ਗਏ ਸੀ, ਜੋ ਦੋਸ਼ੀ ਤੇ ਉਸ ਦਾ ਸਾਥੀ ਅਕਸਰ ਹੀ ਪੀੜਤਾ ਦਾ ਪਿੱਛਾ ਕਰਦੇ ਰਹਿੰਦੇ ਸਨ ਅਤੇ ਦੋਸ਼ੀ ਸੋਸ਼ਲ ਮੀਡੀਆ ਫੇਸਬੁੱਕ/ਇੰਸਟਾਗ੍ਰਾਮ ਪਰ ਵੀ, ਉਸ ਵੱਲੋਂ ਵਰਜਣ ਦੇ ਬਾਵਜੂਦ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਪੀੜਤਾ ਮੁਤਾਬਿਕ ਉਹ ਫੈਕਟਰੀ ਏਰੀਆ ਪਟਿਆਲਾ ਪਾਸ ਜਾ ਰਹੀ ਸੀ ਤਾਂ ਦੋਵਾਂ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਦੋਸ਼ੀ ਸਤੀਸ਼ ਕੁਮਾਰ ਨੇ ਉਸ ਨਾਲ ਅਸ਼ਲੀਲ ਹਰਕਤਾ ਕੀਤੀਆ। 


Spread the love
Scroll to Top