ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਿਕਾਨ ‘ਚ ਭਲ੍ਹਕੇ ਲੱਗੂ ਰੋਜ਼ਗਾਰ ਮੇਲਾ 

Spread the love

ਰਵੀ ਸੈਣ , ਬਰਨਾਲਾ, 6 ਜੂਨ 2023
        ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ  7 ਜੂਨ 2023 (ਦਿਨ ਬੁੱਧਵਾਰ) ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਰੋਜ਼ਗਾਰ ਅਫਸਰ ਬਰਨਾਲਾ ਸ੍ਰੀ ਗੁਰਤੇਜ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੁੱਧਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ, ਨੇੜੇ ਡੀ.ਸੀ ਦਫਤਰ ਬਰਨਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਕਿ ਅਜਾਇਲ, ਸ਼ੇਅਰ ਇੰਡੀਆ ਫਿੰਨਕੈਪ ਪ੍ਰਾਈਵੇਟ ਲਿਮ., ਐਲ.ਆਈ.ਸੀ, ਪੁਖਰਾਜ ਹੈਲਥ ਕੇਅਰ, ਰਿਲਾਇੰਸ ਨਿਪੋਨ, ਐਸ.ਬੀ.ਆਈ ਲਾਈਫ ਇਨਸ਼ੋਰੈਸ ਅਤੇ ਸਕਾਈ ਇੰਟਰਨੈਸ਼ਨਲ ਭਾਗ ਲੈ ਰਹੀਆਂ ਹਨ। ਇਸ ਤੋਂ ਇਲਾਵਾ ਬਰਨਾਲਾ ਟ੍ਰਾਈਡੈਂਟ, ਆਈ.ਓ.ਐਲ ਆਦਿ ਭਾਗ ਲੈ ਰਹੇ ਹਨ। ਇਨ੍ਹਾਂ ਕੰਪਨੀਆਂ ਅਤੇ ਐਕਟਿਵ ਇੰਡਸਟਰੀ ਵਿੱਚ ਵੱਖ-ਵੱਖ ਅਸਾਮੀਆਂ ਲਈ ਵੱਖ ਵੱਖ ਵਿਦਿਅਕ ਯੋਗਤਾ ਅਤੇ ਫਰੈਸ਼ਰ/ਤਜਰਬੇਕਾਰ, ਸਕਿੱਲਡ, ਸੈਮੀ-ਸਕਿੱਲਡ ਅਤੇ ਅਣ-ਸਕਿੱਲਡ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ । ਇਸ ਮੇਲੇ ਵਿੱਚ ਦਸਵੀਂ ਪਾਸ ਵਿਦਿਅਕ ਯੋਗਤਾ ਤੋਂ ਪੋਸਟ-ਗਰੈਜੂਏਟ ਵਿਦਿਅਕ ਯੋਗਤਾ ਵਾਲੇ ਪ੍ਰਾਰਥੀ, ਫਰੈਸ਼ਰ/ਤਜਰਬੇਕਾਰ ਪ੍ਰਾਰਥੀ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਇਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾਵੇ।

Spread the love
Scroll to Top