ਡਿਜੀਟਲ ਇੰਡੀਆ: ਜ਼ਿਲ੍ਹੇ ਦੇ ਨਾਗਰਿਕ ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ-ਡੀ.ਸੀ.

Spread the love

ਘਰ ਬੈਠੇ ਹੀ ਡਿਜੀਟਲ ਲਾਕਰ, ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਲਈ ਅਪਲਾਈ ਕਰਨ ਵਰਗੀਆਂ ਸਹੂਲਤਾਂ ਦਾ ਲਾਹਾ ਲੈਣ 

 ਗਗਨ ਹਰਗੁਣ, ਬਰਨਾਲਾ, 11 ਜੁਲਾਈ 2023


        ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ, ਇਲੈਕਟਰੋਨਿਕ ਅਤੇ ਇਨਫਰਮੇਸ਼ਨ ਤਕਨਾਲੋਜੀ ਮੰਤਰਾਲੇ, ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵੱਲੋਂ ਪੂਰੇ ਭਾਰਤ ਵਿਚ ਡਿਜੀਟਲ ਇੰਡੀਆ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫਤੇ ਨੂੰ ਮਨਾਉਣ ਦਾ ਮੰਤਵ ਆਮ ਲੋਕਾਂ ਨੂੰ ਸਰਕਾਰ ਦੇ ਡਿਜੀਟਲ ਉਪਰਾਲਿਆਂ ਬਾਰੇ ਜਾਣੂ ਕਰਵਾਉਣਾ ਹੈ, ਜਿਸ ਰਾਹੀਂ ਲੋਕ ਆਪਣੇ ਘਰ ਬੈਠੇ ਹੀ ਸਰਕਾਰੀ ਸੁਵਿਧਾਵਾਂ ਦਾ ਲਾਹਾ ਲਈ ਸਕਦੇ ਹਨ। ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡਿਜੀਟਲ ਲਾਕਰ ਦੀ ਸੁਵਿਧਾ ਦਿੱਤੀ ਜਾਂਦੀ ਹੈ ਜਿਸ ਵਿੱਚ ਨਾਗਰਿਕ ਆਪਣੇ ਸਰਟੀਫਿਕੇਟ ਸਕੈਨ ਕਰਕੇ ਅਪਲੋਡ ਕਰ ਸਕਦਾ ਹੈ। ਹਰ ਥਾਂ ਉੱਤੇ ਸਰਟੀਫਿਕੇਟ ਦੀਆਂ ਕਾਪੀਆਂ ਲੈ ਕੇ ਜਾਣ ਦੀ ਥਾਂ ਕੇਵਲ ਡਿਜੀਟਲ ਲਾਕਰ www.digilocker.gov.in/ ਵੈਬਸਾਈਟ ਉੱਤੇ ਬਣਾ ਕੇ ਉਸਦਾ ਕਿਊ ਆਰ ਕੋਡ ਸ਼ੇਅਰ ਕਰਨ।                                       
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ https://parivahan.gov.in/parivahan/ ਵੈਬਸਾਈਟ ਉੱਤੇ ਗੱਡੀਆਂ ਸਬੰਧੀ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਜਿਵੇਂ ਕਿ ਡ੍ਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਆਦਿ ਸਬੰਧੀ ਘਰ ਬੈਠ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਾਗਰਿਕ ਡਿਜੀਟਲ ਇੰਡੀਆ ਨਾਲ ਜੁੜਨ ਲਈ ਆਨਲਾਈਨ ਵੈਬਸਾਈਟ http://www.nic.in/diw2023-reg ’ਤੇ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਸਕੇ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਨੂੰ ਡਿਜੀਟਲ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਵੀ ਡਿਜੀਟਲ ਇੰਡੀਆ ਨਾਲ ਜੁੜਨ ਲਈ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸੂਚਨਾ ਅਫ਼ਸਰ, ਰਾਸ਼ਟਰੀ ਸੂਚਨਾ ਕੇਂਦਰ (ਐਨ.ਆਈ.ਸੀ), ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਸਰੀ ਮੰਜ਼ਿਲ, ਕਮਰਾ ਨੰਬਰ 66 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ. ਵੈਬਸਾਈਟ https://barnala.gov.in ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Spread the love
Scroll to Top