ਬਰਸਾਤੀ ਪਾਣੀ ਨਾਲ ਹੋਣ ਵਾਲੀਆਂ ਬੀਮਾਰੀ ਸਬੰਧੀ ਸਿਹਤ ਵਿਭਾਗ ਵੱਲੋਂ ਅਡਵਾਇਜ਼ਰੀ ਜਾਰੀ

Spread the love

ਅਸੋਕ ਧੀਮਾਨ, ਫਤਿਹਗੜ੍ਹ ਸਾਹਿਬ, 11 ਜੁਲਾਈ 2023


        ਬਰਸਾਤ ਦੇ ਮੌਸਮ ਅਤੇ ਜਿਲ੍ਹੇ ਦੇ ਜਿਅਦਾਤਰ ਇਲਾਕਿਆ ਵਿਚ ਪਾਣੀ ਭਰਨ ਕਾਰਨ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਨਿਪਟਣ ਲਈ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਖੇੜਾ ਬਲਾਕ ਦੇ ਪਿੰਡਾਂ ਦੀ ਸਥਿਤੀ ਜਾਣਨ ਲਈ ਦੌਰਾ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਬਰਸਾਤੀ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਬਾਰੇ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਇਸ ਬਰਸਾਤ ਕਾਰਨ ਪਾਣੀ ਵਿਚ ਅਸ਼ੁੱਧੀਆ ਹੋ ਸਕਦੀਆਂ ਹਨ।                          ਇਸ ਲਈ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ ਇਸ ਲਈ ਸਿਹਤ ਵਿਭਾਗ ਅਪੀਲ ਕਰਦਾ ਹੈ ਕਿ ਪੀਣ ਲਈ ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨ ਪਾ ਕੇ ਵਰਤਿਆਂ ਜਾਵੇ, ਪੀਣ ਲਈ ਪਾਣੀ ਸਾਫ ਸੁਥਰੇ ਭਾਡਿਆਂ ਵਿਚ ਰੱਖਿਆ ਜਾਵੇ ਤੇ ਇਹ ਭਾਡੇ ਰੋਜ਼ਾਨਾ ਸਾਫ ਰੱਖੇ ਜਾਣ।ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਖੁੱਦ ਦੀ ਸਫਾਈ ਦਾ ਖਾਸ ਧਿਆਨ ਰੱਖਿਆਂ ਜਾਵੇ, ਖਾਣਾ ਬਣਾਉਣ, ਖਾਣ ਅਤੇ ਵਰਤਾਉਣ ਤੋਂ ਪਹਿਲਾ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ।ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਧੋਕੇ ਸਾਫ ਕਰਕੇ ਅਤੇ ਪੂਰੀ ਤਰ੍ਹਾਂ ਪਕਾ ਕੇ ਖਾਏ ਜਾਣ। ਖੁੱਲ੍ਹੇ  ਵਿਚ ਵਿਕਣ ਵਾਲੇ ਬਿਨ੍ਹਾਂ ਢੱਕੇ ਅਤੇ ਪਹਿਲਾ ਤੋਂ ਕੱਟੇ ਹੋਏ ਫਲ ਸਬਜ਼ੀਆਂ (ਸਲਾਦ, ਚਾਟ,ਗੋਲ ਗੱਪੇ ਆਦਿ) ਦਾ ਸੇਵਨ ਨਾ ਕੀਤਾ ਜਾਵੇ।ਡਾਇਰੀਆਂ (ਹੈਜ਼ਾ) ਦੇ ਲਛਣ ਹੋਣ ਤੇ ਓ.ਆਰ.ਐਸ. ਘੋਲ ਦਾ ਪ੍ਰਯੋਗ ਕੀਤਾ ਜਾਵੇ,  ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਐਮਰਜੈਸੀ ਵਿਚ ਨੇੜੇ ਦੀ ਸਿਹਤ ਸੰਸਥਾਂ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹਰ ਤਰ੍ਹਾਂ ਦੀ ਐਮਰਜੈਸੀ ਸਥਿਤੀ ਨਾਲ ਨਿਪਟਨ ਲਈ ਤਿਆਰ ।

Spread the love
Scroll to Top