“ਕੋਰੋਨਾ ਵਾਇਰਸ ਜਾਂ ਕੋਰੋਨਾ ਕਰਫਿਊ”  ਕੋਰੋਨਾ ਵਾਇਰਸ ਦਾ ਵਿਸ਼ਵ ਆਰਥਿਕਤਾ ਤੇ ਕਿੰਨਾ ਕੁ ਅਸਰ- ਸੌਰਭ ਕਪੂਰ 

Spread the love

ਕੁਝ ਸਮਾਂ ਪਹਿਲਾਂ ਚੀਨ ਦੇ ਹੁਬਈ ਸੂਬੇ ਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਇਸ ਵੇਲੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਪਾ ਰਖੀ ਹੈ। ਪੰਜ ਕਰੋੜ ਆਬਾਦੀ ਵਾਲੇ ਇਸ ਸੂਬੇ ਵਿੱਚ ਹੁਣ ਤੱਕ 3 ਹਜ਼ਾਰ ਦੇ ਕਰੀਬ ਲੋਕ ਇਸ ਮਹਾਂਮਾਰੀ ਦੇ ਮੂੰਹ ਵਿੱਚ ਜਾ ਪਏ ਹਨ, ਜਦ ਕਿ ਇਸਦੇ ਸ਼ਿਕਾਰ ਮਰੀਜਾਂ ਦੀ ਗਿਣਤੀ 80 ਹਜ਼ਾਰ ਤੋਂ ਵੀ ਟਪ ਗਈ ਹੈ। ਇਸ ਵੇਲੇ ਇਸ ਮਹਾਂਮਾਰੀ ਵਿੱਚ 70 ਤੋਂ ਵਧੇਰੇ ਦੇਸ਼ ਪ੍ਰਭਾਵਿਤ ਹੋ ਰਹੇ ਦਸੇ ਜਾ ਰਹੇ ਹਨ।ਚੀਨ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਬ੍ਰਿਟੇਨ,ਅਮਰੀਕਾ,ਜਾਪਾਨ,ਦਖਣੀ ਕੋਰੀਆ,ਥਾਈਲੈਂਡ,ਈਰਾਨ,ਨੇਪਾਲ,ਭਾਰਤ ਅਤੇ ਪਾਕਿਸਤਾਨ ਵਰਗੇ ਕਈ ਦੇਸ਼ਾਂ ਵਿੱਚ ਪਹੁੰਚ ਗਿਆ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਇਸ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਕਾਰਨ ਦੁਨਿਆ ਭਰ ਚ ਕਰਫਿਊ ਵਰਗਾ ਮਾਹੌਲ ਬਣ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ 31 ਮਾਰਚ ਤਕ ਵਿਦਿਅਕ ਅਦਾਰੇ, ਮਾਲ਼ਜ,ਸਿਨੇਮਾਘਰ ਆਦਿ ਬੰਦ ਕਿਤੇ ਜਾ ਰਹੇ ਹਨ। ਇਸੇ ਤਰ੍ਹਾਂ ਦੇਸ਼ ਵਿਦੇਸ਼ ਚ ਵੀ ਵੱਡੇ ਪ੍ਰੋਗ੍ਰਾਮ ਵੀ ਰੱਦ ਕੀਤੇ ਜਾ ਚੁੱਕੇ ਹਨ। ਜਿਸ ਤਰ੍ਹਾਂ ਵਖੌ ਵਖ ਦੇਸ਼ਾਂ ਵਿੱਚ ਕੋਰੋਨਾ ਦੇ ਕੇਸ ਵਧੀ ਜਾ ਰਹੇ ਹਨ,ਇਸ ਸਪਸ਼ਟ ਤੌਰ ਤੇ ਚਿੰਤਾਜਨਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਕੋਰੋਨਾ ਨਾਲ ਲੜਾਈ ਚ ਸਾਰਕ ਦੇਸ਼ਾਂ ਨੂੰ ਇਕਜੁਟ ਕਰਨ ਦੀ ਕਵਾਈਦ ਸ਼ੁਰੂ ਕਰ ਦਿੱਤੀ ਗਈ ਹੈ।

ਦੁਨੀਆਂ ਦੇ 70 ਤੋਂ ਵੱਧ ਦੇਸ਼ਾਂ ਵਿੱਚ ਇਸ ਮਹਾਂਮਾਰੀ ਦੇ ਪੈਰ ਫੈਲਾਉਣ ਨਾਲ ਚੀਨੀ ਆਰਥਿਕਤਾ ਤਾਂ ਬੁਰੀ ਤਰਾਂ ਡਗਮਗਾ ਰਹੀ ਹੈ। ਪਰ ਇਸ ਨੇ ਕਿਸੇ ਨਾ ਕਿਸੇ ਰੂਪ ਵਿਚ ਸਾਰੇ ਹੀ ਦੇਸ਼ਾਂ ਦੀ ਆਰਥਿਕਤਾ ਨੂੰ ਪਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ਬਰਾਂ ਅਨੁਸਾਰ ਵੂਹਾਨ ਵਿੱਚ ਜਿਥੇ 5 ਹਜਾਰ ਹਸਪਤਾਲ ਸਨ,ਉਥੇ ਇਸ ਬਿਮਾਰੀ ਦੀ ਰੋਕਥਾਮ ਲਈ 15 ਹਜ਼ਾਰ ਹੋਰ ਆਰਜ਼ੀ ਹਸਪਤਾਲ ਬਨਾਏ ਗਏ ਹਨ। ਗਲ ਸਿਰਫ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਕ ਹੀ ਸੀਮਿਤ ਨਹੀਂ,ਸਗੋਂ ਇਸ ਨੇ ਪੂਰੇ ਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚੀਨ ਜੋ ਦੁਨੀਆਂ ਅੰਦਰ ਆਪਣੇ ਆਪ ਨੂੰ ਫੈਕਟਰੀ ਆਫ ਦਿ ਵਰਲਡ ਕਹਿੰਦਾ ਹੈ,ਪਰ ਹੁਣ ਪੂਰੀ ਦੁਨੀਆਂ ਵਿੱਚ ਚੀਨ ਦੀ ਇਹ ਚੇਨ ਟੁੱਟ ਗਈ ਹੈ।ਸੂਈ ਤੋਂ ਲੈ ਕੇ ਖਿਡੌਣਿਆਂ ਤੱਕ,ਖੇਡਾਂ ਦੇ ਸਮਾਨ ਤੋਂ ਲੈ ਕੇ ਔਰਤਾਂ ਦੇ ਹਾਰ ਸ਼ਿੰਗਾਰ ਤਕ ਅਤੇ ਲੋਕਾਂ ਦੇ ਵਰਤੋ ਵਿੱਚ ਆਉਣ ਵਾਲੀ ਹਰ ਚੀਜ਼ ਦਾ ਉਤਪਾਦਨ ਪਿਛਲੇ 10-15 ਸਾਲ ਤੋਂ ਚੀਨ ਵਿੱਚ ਵੀ ਹੋਣ ਲੱਗ ਪਿਆ ਸੀ।

ਪਰ ਹੁਣ ਕੋਰੋਨਾ ਵਾਇਰਸ ਨੇ ਹਾਲਾਤ ਇਕਦਮ ਬਦਲ ਦਿਤੇ ਹਨ।ਚੀਨ ਅੰਦਰਲੇ ਛੋਟੇ ਵੱਡੇ ਕਾਰਖਾਨਿਆਂ ਤੋਂ ਬਣਿਆ ਸਾਮਾਨ ਵਿਦੇਸ਼ਾਂ ਨੂੰ ਜਾਣਾ ਬੰਦ ਹੋ ਗਿਆ ਹੈ। ਬਾਹਰਲੇ ਮੁਲਕਾਂ ਤੋ ਚੀਨ ਨੂੰ ਕਚਾ ਮਾਲ ਜਾਣ ਦਾ ਕੰਮ ਵੀ ਲਗਭਗ ਠਪ ਗਿਆ ਹੈ।ਸਭ ਤੋਂ ਵਧੇਰੇ ਹਰਜਾ ਏਅਰਲਾਈਨਾਂ ਨੂੰ ਪੁਜਿਆ ਹੈ।ਹੁਣ ਤੱਕ ਚੀਨੀ ਹਵਾਈ ਕਮਪਨੀ 12.8 ਬਿਲਿਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਵਾਈ ਕੰਪਨੀਆਂ ਨੂੰ ਇਨ੍ਹਾਂ ਵੱਡਾ ਵਿਤੀ ਘਾਟਾ ਇਕੋ ਝਟਕੇ ਨਾਲ ਪਹਿਲੀ ਵਾਰ ਹੋਇਆ।

ਕੋਰੋਨਾ ਵਾਇਰਸ ਦੀ ਮਾਰ ਨਾਲ ਸੈਂਸੈਕਸ ਵੀ ਮੂਧੇ ਮੂੰਹ ਡੀਗ ਗਿਆ ਹੈ। ਇਸ ਦਾ ਕਹਿਰ ਬਾਜ਼ਾਰ ਤੇ ਹਾਵੀ ਹੈ। ਦੁਨੀਆ ਭਰ ਵਿੱਚ ਨਿਵੇਸ਼ਕਾਂ ਵਿੱਚ ਹਫੜਾ-ਤਫਰੀ ਮਚ ਗਈ ਹੈ। ਭਾਰਤੀ ਰੁਪਇਆ ਵੀ ਅਮਰੀਕੀ ਡਾਲਰ ਦੇ ਮੁਕਾਬਲੇ 56 ਪੈਸੇ ਕਮਜ਼ੋਰ ਹੋ ਕੇ ਪਿਛਲੇ 17 ਮਹੀਨਿਆਂ ਦੇ ਘਟੋ ਘੱਟ ਪਧਰ 7424 ਪ੍ਰਤੀ ਡਾਲਰ ਤੇ ਬੰਦ ਹੋਇਆ। ਕਚੇ ਤੇਲ ਚ ਵੀ ਗਿਰਾਵਟ ਚਲ ਰਹੀ ਹੈ, ਜੋ ਕੌਂਮੰਤਰੀ ਮੰਦੀ ਦੇ ਡੂਣਗੇ ਹੋਣ ਦਾ ਸੰਕੇਤ ਹੈ। ਕੁਲ ਮਿਲਾ ਕੇ ਕੋਰੋਨਾ ਵਾਇਰਸ ਦਾ ਅਸਰ ਉਹਨਾਂ ਸੈਕਟਰਾਂ ਤੇ ਜਿਆਦਾ ਹੈ,ਜਿਹੜੇ ਰੁਜ਼ਗਾਰ ਪੈਦਾ ਕਰਦੇ ਹਨ। ਇਸ ਲਈ ਚੀਨ ਕਰਕੇ ਆਇਆ ਇਹ ਸੰਕਟ ਮੋੜਵੇ ਰੂਪ ਵਿੱਚ ਗਲੋਬਲ਼ ਆਰਥਿਕਤਾ ਨੂੰ ਸਿਧਾ ਪ੍ਰਭਾਵਿਤ ਕਰੇਗਾ ਅਤੇ ਚਲ ਰਹੀ ਮੰਦੀ ਦੇ ਦੌਰ ਨੂੰ ਹੋਰ ਲਮਕਾ ਸਕਦੀ ਹੈ। ਇਹ ਸੀ ਗਲ ਆਰਥਿਕਤਾ ਤੇ ਅਸਰ ਦੀ,ਪਰ ਸਾਨੂੰ ਸਭ ਨੂੰ ਇਸ ਵਾਇਰਸ ਤੋ ਬਚਣ ਲਈ ਖੁਦ ਤਾਂ ਸਾਵਧਾਨੀ ਵਰਤਣੀ ਹੈ,ਜਾਗਰੂਕ ਰਹੀਣਾ ਅਤੇ ਆਪਣੇ ਦੁਆਲੇ ਨੂੰ ਵੀ ਜਾਗਰੂਕ ਰਖਣਾ।

ਲੇਖਕ- ਸੌਰਭ ਕਪੂਰ 

(ਪੰਜਾਬ ਵਿਚ ਵਿਦਿਆਰਥੀ ਸੰਗਠਨ ਏਬੀਵੀਪੀ ਦੇ ਆਗੂ ਹਨ ਅਤੇ ਯੁਵਾ ਵਿਚਾਰਕ ਹਨ।)


Spread the love
Scroll to Top