ਮਨੀਪੁਰ ਦੀਆਂ ਔਰਤਾਂ ਨਾਲ ਵਾਪਰੇ ਘਿਨਾਉਣੇ ਵਰਤਾਰੇ ਖ਼ਿਲਾਫ ਆਵਾਜ਼ ਉਠਾਓ- ਦੱਤ, ਖੰਨਾ 

Spread the love

ਗਗਨ ਹਰਗੁਣ, ਬਰਨਾਲਾ 21 ਜੁਲਾਈ 2023


    4 ਮਈ ਨੂੰ ਮਨੀਪੁਰ ‘ਚ ਦੋ ਔਰਤਾਂ ਨੂੰ ਗੈੰਗਰੇਪ ਕਰਨ ਤੋਂ ਬਾਅਦ ਅਲਫ਼ ਨੰਗੀ ਹਾਲਤ ‘ਚ ਸੜਕਾਂ ਤੇ ਘੁਮਾਉਣ ਦੀ ਘਟਨਾ ਨੇ ਹਰ ਜਾਗਦੀ ਜ਼ਮੀਰ ਵਾਲੇ ਵਿਅਕਤੀ ਦਾ ਦਿਮਾਗ਼ ਸੁੰਨ ਕਰਕੇ ਰੱਖ ਦਿੱਤਾ ਹੈ। ਮਨੀਪੁਰ ਦੀ ਲਿਖਤੀ ਭਾਸ਼ਾ ਨਾਲ ਵਾਇਰਲ ਉਹ ਅਤਿਅੰਤ ਸ਼ਰਮਨਾਕ ਵੀਡੀਓ ਹੁਣ ਸ਼ੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ। ਸੈਂਕੜੇ ਮਰਦਾਂ ਚ ਘਿਰੀਆਂ ਦੋਹੇਂ ਔਰਤਾਂ ਜਾਰ ਜਾਰ ਰੋ ਰਹੀਆਂ ਹਨ ਤੇ ਉਨ੍ਹਾਂ ਦੇ ਸਰੀਰ ਨਾਲ ਛੇੜਛਾੜ ਕਰ ਰਹੀ ਭੀੜ ਦੀ ਗੰਦੀ ਮਾਨਸਿਕਤਾ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਜਾਬਰ ਆਦਮਖੋਰ ਪ੍ਰਬੰਧ ਖਾਸ ਕਰ ਬੀਜੇਪੀ ਦੇ ਗੰਦੇ ਨਫ਼ਰਤੀ ਲੋਕ ਵਿਰੋਧੀ ਰਾਜਨੀਤਕ ਨਿਘਾਰ ਨੇ ਲੋਕਾਈ ਨੂੰ ਡੂੰਘੇ ਪਤਾਲ ‘ਚ ਗਰਕ ਕਰ ਦਿੱਤਾ ਹੈ।   
 
   ਇਹ ਵਿਚਾਰ ਅੱਜ ਇੱਥੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਰੋਮ ਦੇ ਸੜਨ ਦਾ ਇਹ ਅਖਾਣ ਸਾਡੇ ਵਿਸ਼ਵਗੁਰੂ ਤੇ ਬੇਹੱਦ ਢੁੱਕਵਾਂ ਹੈ ਕਿ ਮਣੀਪੁਰ ਸੜ ਰਿਹਾ ਹੈ ਪਰ ਸਾਡਾ ਨੀਰੋ ਬੰਸਰੀ ਵਜਾ ਰਿਹਾ ਹੈ। ਕਦੇ ਅਮਰੀਕਾ ਕਦੇ ਫਰਾਂਸ ਜਾਣ ਲਈ ਕਾਹਲੇ ਪਏ ਇਸ ਵਿਸ਼ਵਗੁਰੂ ਕੋਲ ਢਾਈ ਮਹੀਨੇ ਤੋਂ ਅੱਗ ਦੀਆਂ ਲਾਟਾਂ ਵਿੱਚ ਸੜ੍ਹ ਰਹੇ ਮਨੀਪੁਰ ਦੇ ਲੋਕਾਂ ਦਾ ਦਰਦ ਸੁਨਣ ਦਾ ਵਕਤ ਨਹੀਂ। ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਡੇਢ ਸੌ ਦੇ ਕਰੀਬ ਮੌਤਾਂ ਦੀ ਕਤਲਗਾਹ ਬਣੇ,ਸੱਠ ਹਜਾਰ ਘਰਾਂ ਦੇ ਉਜਾੜੇ, ਹਜਾਰਾਂ ਵਿਦਰੋਹੀਆਂ ਨੂੰ ਜੇਲ੍ਹ ‘ਚ ਬੰਦ ਕਰਨ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੁੱਪ ਬੇਹਦ ਸ਼ਰਮਨਾਕ ਅਤੇ  ਖ਼ਤਰਨਾਕ ਵੀ ਹੈ। ਅੱਜ ਲੋਕ ਸਭਾ ‘ਚ ਪਏ ਸ਼ੋਰ ਸ਼ਰਾਬੇ ‘ਚ ਮੋਦੀ ਵੱਲੋਂ ਵਹਾਏ ਮਗਰਮੱਛ ਦੇ ਹੰਝੂਆਂ ਨਾਲ ਉਨਾਂ ਔਰਤਾਂ ਦਾ ਪੁਰਾਣਾ ਜੀਵਨ ਕਾਲ ਬਹਾਲ ਹੋ ਸਕੇਗਾ। ਕਦਾਚਿਤ ਨਹੀਂ। ਉਨਾਂ ਸਮੂਹ ਇਨਕਲਾਬੀ ਸ਼ਕਤੀਆਂ ਨੂੰ ਮਨੀਪੁਰ ਦੇ ਗੰਭੀਰ ਮਸਲੇ ਤੇ ਇੱਕਜੁੱਟ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।

Spread the love
Scroll to Top