ਬਰਨਾਲਾ ਪੁਲਸ ਨੇ ਕੀਤੀ ਜ਼ਿਲ੍ਹਾ ਕੈਮਿਸਟ ਐਸ਼ੋਸੀਏਸ਼ਨ ਬਰਨਾਲਾ ਨਾਲ ਅਹਿਮ ਬੈਠਕ 

ਰਘਬੀਰ ਹੈਪੀ, ਬਰਨਾਲਾ, 19 ਅਗਸਤ 2023


     ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿਮ ਤਹਿਤ ਐਸ.ਐਸ.ਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਅਤੇ ਸ਼੍ਰੀ ਰਮਨੀਸ਼ ਚੌਧਰੀ ਕਪਤਾਨ ਪੁਲਿਸ (ਡੀ) ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕੈਮਿਸਟ ਐਸ਼ੋਸੀਏਸ਼ਨ ਬਰਨਾਲਾ ਨਾਲ ਫ੍ਰੈਂਡਿਲੀ ਮੀਟਿੰਗ ਡੀ.ਐਸ.ਪੀ ਗਮਦੂਰ ਸਿੰਘ ਅਤੇ ਸੀ.ਆਈ.ਏ ਇੰਚਾਰਜ ਬਲਜੀਤ ਸਿੰਘ ਵਲੋਂ ਕੀਤੀ ਗਈ।      
    ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਤ ਤਹਿਤ ਅੱਜ ਜ਼ਿਲ੍ਹਾ ਕੈਮਿਸਟ ਐਸ਼ੋਸੀਏਸ਼ਨ ਬਰਨਾਲਾ ਨਾਲ ਮੀਟਿੰਗ ਕੀਤੀ ਗਈ ਹੈ। ਜਿਸ ਵਿਚ ਸਮਾਜਿਕ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੋ ਵੀ ਮਾੜੇ ਅਨਸਰ ਹਨ, ਉਨ੍ਹਾਂ ਵਿਰੁੱਧ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਮਿਸਟਾਂ ਵਲੋਂ ਬੇਸ਼ੱਕ ਸਹੀ ਕੰਮ ਕੀਤਾ ਜਾ ਰਿਹਾ ਹੈ, ਪਰ ਜੇ ਕੋਈ ਵੀ ਨਾਮਾਤਰ ਕੈਮਿਸਟ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਦਵਾਈਆਂ ਬਿਨਾ ਪਰਚੀ ਤੋਂ ਨਾ ਵੇਚੀਆਂ ਜਾਣ ਇਸ ਮੌਕੇ ਹਾਜ਼ਰ ਜ਼ਿਲ੍ਹਾ ਚੇਅਰਮੈਨ ਡਾ. ਰਵੀ ਬਾਂਸਲ, ਜ਼ਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ, ਜ਼ਿਲ੍ਹਾ ਜਨਰਲ ਸਕੱਤਰ ਵਿਪਨ ਗੁਪਤਾ ਅਤੇ 7 ਯੂਨਿਟਾਂ ਦੇ ਪ੍ਰਧਾਨ, ਸੈਕਟਰੀ ਸਾਹਿਬਾਨ ਵਲੋਂ ਵਿਸ਼ਵਾਸ ਦਿਵਾਉਂਦੇ ਕਿਹਾ ਕਿ ਅਸੀਂ ਪਹਿਲਾ ਵੀ ਕਿਸੇ ਵੀ ਗਲਤ ਕੈਮਿਸਟ ਦਾ ਸਾਥ ਨਹੀਂ ਦਿੱਤਾ ਅਤੇ ਨਾ ਹੀ ਆਉਣ ਵਾਲੇ ਭਵਿੱਖ ਵਿਚ ਦਿੱਤਾ ਜਾਵੇਗਾ। 
    ਉਨ੍ਹਾਂ ਨੇ ਸਮੂਹ ਕੈਮਿਸਟਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਆਪਣਾ ਵਪਾਰ ਸਾਫ ਸੁਥਰੇ ਅਤੇ ਸਹੀ ਢੰਗ ਨਾਲ ਕੀਤਾ ਜਾਵੇ। ਸਹੀ ਕੈਮਿਸਟ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਰਵਿੰਦਰ ਬਿੱਲੀ, ਸ਼ੈਲੀ ਸ਼ਹਿਣਾ, ਚੰਦਰ ਸੇਖਰ ਹੰਡਿਆਇਆ, ਜਤਿੰਦਰ ਲੱਕੀ ਹੰਡਿਆਇਆ, ਮੁਨੀਰ ਮਿੱਤਲ ਤਪਾ, ਖੁਸ਼ਦੀਪ ਤਪਾ, ਹਰਿੰਦਰ ਧਨੌਲਾ, ਕਮਲਦੀਪ ਸਿੰਘ ਬਰਨਾਲਾ, ਸੰਜੀਵ ਭਦੌੜ, ਪਵਨ ਤਪਾ, ਕਰਮੀ ਤਪਾ, ਜਤਿੰਦਰ ਜੇ.ਕੇ ਮਹਿਲ ਕਲਾਂ ਆਦਿ ਕੈਮਿਸਟ ਹਾਜ਼ਰ ਸਨ।
Scroll to Top