ਸੋਨੀ ਪਨੇਸਰ, ਬਰਨਾਲਾ, 19 ਅਗਸਤ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਸਿਵਿਲ ਪਸ਼ੂ ਪਾਲਣ ਹਸਪਤਾਲ ਮੌੜ ਨਾਭਾ ਵਿਖੇ ਲਗਾਇਆ ਗਿਆ| ਇਸ ਕੈਂਪ ਵਿੱਚ ਸੀਨੀਅਰ ਵੈਟਨਰੀ ਅਫਸਰ ਤਪਾ ਡਾ ਮਿਸ਼ਰ ਸਿੰਘ ਨੇ ਕੈਂਪ ਵਿੱਚ ਆਏ ਹੋਏ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਦੀਆਂ ਵੱਖ ਵੱਖ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ। ਡਾ ਸੁੱਖਹਰਮਨਦੀਪ ਸਿੰਘ (ਵੈਟਨਰੀ ਅਫਸਰ) ਨੇ ਪਸ਼ੂ ਪਾਲਕਾਂ ਨੂੰ ਉੱਨਤ ਨਸਲ ਸੁਧਾਰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ|
