ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ- ਤਾਇਬ ਕੁਰੈਸ਼ੀ,ਪ੍ਰੇਮ ਤੇ ਬੱਬੂ ਨੂੰ ਅਦਾਲਤ ਨੇ ਭੇਜਿਆ ਜੇਲ੍ਹ

Spread the love

-ਰੁਪੇਸ਼ ਦਾ 2 ਦਿਨ ਦਾ ਹੋਰ ਵਧਿਆ ਪੁਲਿਸ ਰਿਮਾਂਡ, ਬਰਾਮਦ ਹੋਈ 1 ਲੱਖ 23 ਹਜ਼ਾਰ ਰੁਪਏ ਹੋਰ ਡਰੱਗ ਮਨੀ

ਬਰਨਾਲਾ ਟੂਡੇ ਬਿਊਰੋ
ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ ਦੀ ਅਹਿਮ ਕੜੀ ਸਮਝੇ ਜਾਂਦੇ ਨਸ਼ਾ ਸਮਗਲਰ ਤਾਇਬ ਕੁਰੈਸ਼ੀ, ਰਿੰਕੂ ਮਿੱਤਲ ਦੇ ਸਾਥੀ ਪ੍ਰੇਮ ਤੇ ਬੱਬੂ ਨੂੰ ਬਰਾਨਾਲਾ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਹੈ। ਜਦੋਂ ਕਿ ਨਸ਼ਾ ਸਮਗਲਰ ਰੁਪੇਸ਼ ਦੇ ਪੁਲਿਸ ਰਿਮਾਂਡ ਦੀ ਮਿਆਦ 2 ਦਿਨ ਹੋਰ ਵਧਾ ਦਿੱਤੀ ਹੈ। ਪੁਲਿਸ ਰਿਮਾਂਡ ਦੌਰਾਨ ਸਖਤੀ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਰੁਪੇਸ਼ ਦੀ ਨਿਸ਼ਾਨਦੇਹੀ ਤੇ ਪੁਲਿਸ ਪਾਰਟੀ ਨੇ 1 ਲੱਖ 23 ਹਜ਼ਾਰ ਰੁਪਏ ਦੀ ਹੋਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਹੁਣ ਨਰੇਸ਼ ਕੁਮਾਰ ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਸਮੇਤ ਕੁੱਲ 6 ਦੋਸ਼ੀ Îਨਿਆਂਇਕ ਹਿਰਾਸਤ ਵਿੱਚ ਬਰਨਾਲਾ ਜੇਲ੍ਹ ਚ, ਬੰਦ ਹਨ ਅਤੇ ਰਜਿੰਦਰ ਕੁਮਾਰ ਆਰ ਕੇ ਫਰਮਾ ਮਲੇਰਕੋਟਲਾ ਤੇ ਰੁਪੇਸ਼ ਬਰਨਾਲਾ ¬ਕ੍ਰਮ ਅਨੁਸਾਰ 8 ਦਿਨ ਤੇ 2 ਦਿਨ ਦੇ ਪੁਲਿਸ ਰਿਮਾਂਡ ਵਿੱਚ ਹਨ। ਬੁੱਧਵਾਰ ਸ਼ਾਮ ਸੀਆਈਏ ਦੀ ਪੁਲਿਸ ਪਾਰਟੀ ਨੇ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਤੇ ਤਾਇਬ ਕੁਰੈਸ਼ੀ,ਪ੍ਰੇਮ ਉਰਫ ਨੀਟੂ, ਹਰਦੀਪ ਬੱਬੂ ਅਤੇ ਰੁਪੇਸ਼ ਨੂੰ ਸੀਜੇਐਮ ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਚ, ਪੇਸ਼ ਕੀਤਾ ਗਿਆ ਸੀ। ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਠੋਸ ਦਲੀਲਾਂ ਤੇ ਪੇਸ਼ ਕੀਤੇ ਤੱਥਾਂ ਨਾਲ ਸਹਿਮਤ ਹੋ ਕੇ ਤਫਤੀਸ਼ ਲਈ ਰੁਪੇਸ਼ ਦਾ 2 ਦਿਨ ਦੇ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ। ਪੁਲਿਸ ਹੁਣ ਤੱਕ ਇਸ ਕੇਸ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਤੋਂ 44 ਲੱਖ ,13 ਹਜਾਰ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਬਰਾਮਦਗੀ ਕਰ ਚੁੱਕੀ ਹੈ।


Spread the love
Scroll to Top