* ਕਰੋਨਾ ਵਾਇਰਸ ਤੋਂ ਬਚਾਅ ਲਈ ਸੰਗਤ ਦੇ ਹੱਥ ਧਵਾਉਣ ਲਈ ਧਾਰਮਿਕ ਸੰਸਥਾਵਾਂ ਨੂੰ ਪ੍ਰੇਰਿਆ
* ਇਹਤਿਆਤ ਵਜੋਂ ਆਪਸ ’ਚ ਇਕ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਫੈਕਟਰੀ ਵਰਕਰ
* ਖੰਘ, ਜੁਕਾਮ ਜਾਂ ਬੁਖਾਰ ਹੋਣ ’ਤੇ ਸਿਹਤ ਵਿਭਾਗ ਨਾਲ ਕੀਤਾ ਜਾਵੇ ਸੰਪਰਕ
* ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਉਤੇ ਜ਼ੋਰ
ਬਰਨਾਲਾ,
ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜਿੱਥੇ ਅਗਲੇ ਹੁਕਮਾਂ ਤੱਕ ਕੋਚਿੰਗ ਸੈਂਟਰ, ਆਈਲੈਟਸ ਸੈਂਟਰ ਆਦਿ ਬੰਦ ਰੱਖਣ ਅਤੇ ਸਮਾਜਿਕ/ਸੱਂਿਭਆਚਾਰਕ ਸਮਾਗਮ ਨਾ ਕਰਾਉਣ ਦੇ ਆਦੇਸ਼ ਦਿੱਤੇ ਹਨ, ਉਥੇ ਸਨਅਤੀ ਧਿਰਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਕੇ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜ਼ਰੂਰੀ ਇਹਤਿਆਤ ਵਰਤਣ ਲਈ ਸਨਅਤੀ ਕਾਮਿਆਂ ਅਤੇ ਸੰਗਤ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਬਰਨਾਲਾ ਦੇ ਇੰਡਸਟਰੀ ਚੈਂਬਰ ਅਤੇ ਟਰਾਈਡੈਂਟ ਗਰੁੱਪ ਤੋਂ ਇਲਾਵਾ ਹੋਰ ਸਨਅਤੀ ਧਿਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨਾਂ ਆਖਿਆ ਕਿ ਫੈਕਟਰੀਆਂ/ਸਨਅਤੀ ਇਕਾਈਆਂ ਵਿੱਚ ਵਰਕਰਾਂ ਨੂੰ ਜ਼ਰੂਰੀ ਇਹਤਿਆਤ ਵਰਤਣ ਲਈ ਪ੍ਰੇਰਿਤ ਕੀਤਾ ਜਾਵੇ। ਖਾਣਾ ਖਾਣ ਵੇਲੇ ਤੋਂ ਇਲਾਵਾ ਸਮੇਂ ਸਮੇਂ ’ਤੇ ਹੱਥ ਧੋਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਨੂੰ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਰੁਮਾਲ ਨਾਲ ਢਕਣ, ਲੋੜ ਪੈਣ ’ਤੇ ਮਾਸਕ ਦੀ ਵਰਤੋਂ ਕਰਨ ਤੇ ਖੰਘ, ਜੁਕਾਮ ਜਾਂ ਬੁਖਾਰ ਦੀ ਸੂਰਤ ਵਿੱਚ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਤਰਾਂ ਧਾਰਮਿਕ ਸੰਸਥਾਵਾਂ ਦੇ ਨੁਮਾਇਦਿਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ 20 ਵਿਅਕਤੀਆਂ ਤੋਂ ਜ਼ਿਆਦਾ ਇਕੱੱਠ ਨਾ ਕਰਨ ਲਈ ਸੰਗਤ ਨੂੰ ਪ੍ਰੇਰਿਆ ਜਾਵੇ। ਸੰਗਤ ਦੇ ਹੱਥ ਧਵਾਉਣ ਦੀ ਸੇਵਾ ਯਕੀਨੀ ਬਣਾਈ ਜਾਵੇ, ਜੋ ਜਨ ਹਿੱਤ ਦਾ ਕਾਰਜ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਲੱਛਣ (ਖਾਂਸੀ, ਜੁਕਾਮ ਤੇ ਬੁਖਾਰ) ਮਹਿਸੂਸ ਹੋਣ ’ਤੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਜਾਂ ਜ਼ਿਲਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01679-234777 ’ਤੇ ਸੰਪਰਕ ਕੀਤਾ ਜਾਵੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲਈ 31 ਨਾਮ ਦੀ ਮੋਬਾਈਲ ਐਪ ਵੀ ਜਾਰੀ ਕੀਤੀ ਗਈ ਹੈ, ਜੋ ਪਲੇਅ ਸਟੋਰ ਤੋਂ ਡਾੳੂਨਲੋਡ ਕੀਤੀ ਜਾ ਸਕਦੀ ਹੈ।