ਬਰਨਾਲਾ, 23 ਮਾਰਚ
ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਪੰਜਾਬ ਹੋਮਗਾਰਡਜ਼ ਐੰਡ ਸਿਵਲ ਡਿਫੈਂਸ ਸੰਗਰੂਰ-ਬਰਨਾਲਾ ਵੱਲੋਂ ਕਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਸੇਵਾਵਾਂ ਦੇਣ ਸਬੰਧੀ 22 ਮਾਰਚ ਨੂੰ ਬਰਨਾਲਾ ਵਿਖੇ ਮੀਟਿੰਗ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਕਮਾਂਡੈਂਟ ਪੰਜਾਬ ਹੋਮ ਗਾਰਡ ਐੰਡ ਸਿਵਲ ਡਿਫੈਂਸ ਸੰਗਰੂਰ ਸ. ਰਛਪਾਲ ਸਿੰਘ ਧੂਰੀ ਨੇ ਕੀਤੀ। ਉਨਾਂ ਕਿਹਾ ਕਿ ‘ਕੋਵਿਡ-19’ ਦੇ ਖਤਰੇ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਤਿਆਰ-ਬਰ-ਤਿਆਰ ਹੈ ਅਤੇ ਇਸ ਵਾਸਤੇ ਸਾਂਝੇ ਹੰਭਲੇ ਦੀ ਲੋੜ ਹੈ।
ਮੀਟਿੰਗ ’ਚ ਸ਼ਾਮਲ ਡਿਪਟੀ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ, ਵਾਰਡਨ – ਚਰਨਜੀਤ ਕੁਮਾਰ ਮਿੱਤਲ, ਅਖਿਲੇਸ਼ ਬਾਂਸਲ, ਅਸ਼ੋਕ ਸ਼ਰਮਾ ਤੇ ਕਿਸ਼ੋਰ ਕੁਮਾਰ ਨੇ ਕਿਹਾ ਕਿ ‘ਕੋਵਿਡ-19’ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਲੋਕ ਜਾਗਰੂਕਤਾ ਪੈਦਾ ਕਰਨ ਬਾਰੇ ਗੱਲ ਕੀਤੀ। ਇਸ ਮਗਰੋਂ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਮਾਂਡਰ ਸ. ਰਛਪਾਲ ਸਿੰਘ ਨੇ ‘ਜਨਤਾ ਕਰਫਿੳ ਦੌਰਾਨ ਸ਼ਾਮੀਂ 5 ਵਜੇ ਸਿਵਲ ਡੀਫੈਂਸ ਬਰਨਾਲਾ ਦੀ ਟੀਮ ਸਮੇਤ ਇੱਕ ਮਿੰਟ ਲਈ ਬਰਨਾਲਾ ਸ਼ਹਿਰ ਵਿਖੇ ਲੱਗੇ ਸਾਇਰਨ ਵਜਾਏ ਅਤੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸੀਡੀਆਈ ਸ. ਕੁਲਦੀਪ ਸਿੰਘ, ਐਸ.ਆਈ. ਮਨਜੀਤ ਸਿੰਘ, ਐਸ.ਆਈ. ਨਰਾਇਣ ਸ਼ਰਮਾ ਆਦਿ ਹਾਜ਼ਰ ਸਨ।