ਬਰਨਾਲਾ ਵਿੱਚ ਜ਼ਰੂਰੀ ਵਸਤਾਂ ਦੀ ਘਰੋ ਘਰ ਸਪਲਾਈ ਸ਼ੁਰੂ: ਡੀਸੀ ਫੂਲਕਾ *** ਵਾਰਡ ਵਾਰ ਘਰੋ ਘਰੀ ਭੇਜੀਆਂ ਜਾ ਰਹੀਆਂ ਹਨ ਫਲ- ਸਬਜ਼ੀਆਂ ਦੀਆਂ ਰੇਹੜੀਆਂ *** ਦੁੱਧ, ਐਲਪੀਜੀ ਦੀ ਸਪਲਾਈ ਵੀ ਜਾਰੀ

Spread the love

ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01679-230032,

* ਵਟਸਐਪ ਨੰਬਰ 9915274032 , 7528034032 

*ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ
* ਵਾਰਡ ਵਾਰ ਘਰੋ ਘਰੀ ਭੇਜੀਆਂ ਜਾ ਰਹੀਆਂ ਹਨ ਫਲ- ਸਬਜ਼ੀਆਂ ਦੀਆਂ ਰੇਹੜੀਆਂ
* ਦੁੱਧ, ਐਲਪੀਜੀ ਦੀ ਸਪਲਾਈ ਵੀ ਜਾਰੀ

ਬਰਨਾਲਾ, 26 ਮਾਰਚ 2020
ਕਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਲੱਗੇ ਕਰਫਿਊ ਦੌਰਾਨ ਘਰ ਘਰ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਵੀਰਵਾਰ ਨੂੰ ਬਰਨਾਲਾ ਵਿੱਚ ਦੋਧੀਆਂ ਵੱਲੋਂ ਦੁੱਧ ਦੀ ਸਪਲਾਈ ਕਰਨ ਤੋਂ ਇਲਾਵਾ ਸ਼ਹਿਰ ਵਿੱਚ ਵੇਰਕਾ ਦੇ ਦੁੱਧ ਦੀ ਘਰ ਘਰ ਸਪਲਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਨੂੰ ਹਰ ਜ਼ਰੂਰੀ ਸਹੂਲਤ ਮੁਹੱਈਆ ਕਰਾਉਣ ਲਈ ਇੰਤਜ਼ਾਮ ਕੀਤੇ ਗਏ ਹਨ। ਅੱਜ ਬਰਨਾਲਾ ਸ਼ਹਿਰ ਵਿੱਚ ਦੁੱਧ ਦੀ ਸਪਲਾਈ, ਐਲਪੀਜੀ, ਸਬਜ਼ੀਆਂ , ਫਲਾਂ ਆਦਿ ਦੀ ਸਪਲਾਈ ਜਾਰੀ ਹੈ। ਅੱਜ ਸਵੇਰੇ ਪਹਿਲੇ ਪੜਾਅ ਵਿੱਚ ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 15, 16, 17, 18, 19, 20 ਵਿੱਚ ਸਬਜ਼ੀਆਂ ਆਦਿ ਦੀਆਂ ਰੇਹੜੀਆਂ ਨੇ ਘਰੋਂ ਘਰੀ ਸਬਜ਼ੀਆਂ ਮੁਹੱਈਆ ਕਰਾਈਆਂ ਹਨ। ਇਸੇ ਤਰ੍ਹਾਂ ਪੜਾਅਵਾਰ ਬਾਕੀ ਇਲਾਕਿਆਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਐਮਰਜੈਂਸੀ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰਾਂ 01679-230032, 9915274032 (ਵਟਸਐਪ ਨੰਬਰ), 7528034032 ਵਟਸਐਪ ਨੰਬਰ ‘ਤੇ ਸੰਪਰਕ ਕੀਤਾ ਜਾਵੇ।


Spread the love
Scroll to Top