Skip to content
ਪੁਲਿਸ ਦਾ ਇੱਕ ਪੱਖ ਇਹ ਵੀ,,,,
ਬੀ.ਟੀ.ਐਨ.ਬਰਨਾਲਾ
ਪੰਜਾਬ ਪੁਲਿਸ ਭਾਂਵੇ ਆਪਣੇ ਕਈ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਲੋਕ ਵਿਰੋਧੀ ਰਵੱਈਏ ਕਰਕੇ ਮੁੰਨੀ ਦੀ ਤਰਾਂ ਬਦਨਾਮ ਹੋ ਚੁੱਕੀ ਹੈ। ਪਰੰਤੂ ਕਈ ਅਜਿਹੇ ਪੁਲਿਸ ਕਰਮਚਾਰੀ ਵੀ ਹਨ,ਜਿਹੜੇ ਲੋਕਾਂ ਦੀ ਪੀੜਾ ਨੂੰ ਆਪਣਾ ਦਰਦ ਸਮਝਕੇ ਉਸ ਨੂੰ ਦੂਰ ਕਰਨ ਵਿੱਚ ਵੀ ਤਨ-ਮਨ ਤੇ ਧਨ ਨਾਲ ਯੋਗਦਾਨ ਪਾਉਂਦੇ ਹੋਏ ਮਾਨਵਤਾ ਭਲਾਈ ਦੇ ਕੰਮ ਕਰਕੇ ਪੁਲਿਸ ਦੇ ਅਕਸ ਨੂੰ ਸੁਧਾਰਨ ਦੇ ਉਪਰਾਲੇ ਵੀ ਗਾਹੇ-ਬਗਾਹੇ ਕਰਦੇ ਰਹਿੰਦੇ ਹਨ। ਇਸ ਤਰਾਂ ਦੇ ਸੁਭਾਅ ਦੇ ਹੀ ਮਾਲਿਕ ਹਨ, ਏਐਸਆਈ ਸਤਵਿੰਦਰ ਸਿੰਘ ਗਿੱਲ ਉਰਫ ਨਿੱਕੂ। ਬਰਨਾਲਾ- ਰਾਏਕੋਟ ਰੋਡ ਤੇ ਸਥਿਤ ਰਾਹੁਲ ਇਨਕਲੇਵ ਚ, ਰਹਿੰਦੇ ਥਾਣੇਦਾਰ ਸਤਵਿੰਦਰ ਸਿੰਘ ਗਿੱਲ ਨੇ ਆਪਣੇ ਪੂਰੇ ਪਰਿਵਾਰ ਨੂੰ ਕਰਫਿਊ ਦੇ ਇੱਨ੍ਹਾਂ ਦਿਨਾਂ ਵਿੱਚ ਦੋ ਵਕਤ ਦੀ ਰੋਟੀ ਤੋਂ ਆਤੁਰ ਹੋ ਚੁੱਕੇ ਗਰੀਬ ਲੋਕਾਂ ਲਈ ਆਪਣੇ ਘਰ ਵਿੱਚ ਹੀ ਲੰਗਰ ਦੀ ਵਿਵਸਥਾ ਸ਼ੁਰੂ ਕਰਵਾ ਦਿੱਤੀ ਹੈ। ਥਾਣੇਦਾਰ ਦੀ ਪਤਨੀ ਮੀਨੂੰ ਗਿੱਲ, ਹਰਪ੍ਰੀਤ ਕੌਰ ਗਿੱਲ, ਬੇਟੀਆਂ ਨੇਹਾ ਗਿੱਲ,ਪ੍ਰਿਯੰਕਾ ਗਿੱਲ, ਰਿਚਾ ਗਿੱਲ,ਈਸ਼ਾ ਗਿੱਲ, ਜੀਆ ਗਿੱਲ, ਭਰਾ ਮਨਿੰਦਰ ਸਿੰਘ ਗਿੱਲ ਉਰਫ ਪ੍ਰਿੰਸ, ਭਰਜਾਈ ਸਰਬਜੀਤ ਕੌਰ ਗਿੱਲ ਤੇ ਭਤੀਜ਼ੇ ਲੱਖੀ ਗਿੱਲ ਨੇ ਲੋਕਾਂ ਲਈ ਘਰ ਚ, ਹੀ ਲੰਗਰ ਬਣਾਉਣ ਤੇ ਜਰੂਰਤਮੰਦ ਲੋਕਾਂ ਵਿੱਚ ਵਰਤਾਉਣ ਦੀ ਜਿੰਮੇਵਾਰੀ ਆਪਣੇ ਮੋਢਿਆ ਤੇ ਚੁੱਕ ਲਈ। ਥਾਣੇਦਾਰ ਗਿੱਲ ਨੇ ਦੱਸਿਆ ਕਿ ਉਹਨਾਂ ਦੇ ਪੂਰੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਦੋ ਸੌ ਤੋਂ ਲੈ ਕੇ ਪੰਜ ਸੌ ਤੱਕ ਵਿਅਕਤੀਆਂ ਦੀ ਦੋਵੇਂ ਡੰਗ ਦੀ ਰੋਟੀ ਤਿਆਰ ਕਰਕੇ ਮਾਨਵਤਾ ਤੇ ਪਈ ਇਸ ਬਿਪਤਾ ਦੀ ਘੜੀ ਵਿੱਚ ਆਪਣੇ ਵਿਤ ਅਨੁਸਾਰ ਸੇਵਾ ਨਿਭਾਈ ਜਾਵੇ।