ਮੋਬਾਈਲ ਮੈਡੀਕਲ ਯੂਨਿਟ ਬੱਸਾਂ ਦਾ ਲਾਭ ਲੈਣ ਦਾ ਸੱਦਾ

Spread the love

ਬਰਨਾਲਾ, 29 ਫਰਵਰੀ
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੋਬਾਈਲ ਮੈਡੀਕਲ ਯੂਨਿਟ ਬੱਸਾਂ, ਜਿਨਾਂ ਵਿੱਚ ਸਾਰੀਆਂ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਦੇ ਨਾਲ ਐਕਸਰੇ ਮਸ਼ੀਨਾਂ ਅਤੇ ਸਾਰੇ ਟੈਸਟਾਂ ਦਾ ਪ੍ਰਬੰਧ ਹੈ, ਵੱਖ ਵੱਖ ਪਿੰਡਾਂ ਅਤੇ ਬਸਤੀਆਂ ਵਿੱਚ ਸਿਹਤ ਸਹੂਲਤਾਂ ਲਈ ਭੇਜੀਆਂ ਜਾਂਦੀਆਂ ਹਨ ਤਾਂ ਜੋ ਗਰੀਬ ਅਤੇ ਬਜ਼ੁਰਗ ਲੋਕ ਜੋ ਹਸਪਤਾਲਾਂ ਵਿੱਚ ਜਾ ਨਹੀਂ ਸਕਦੇ, ਸਿਹਤ ਸਹੂਲਤਾਂ ਦਾ ਲਾਭ ਲੈੇ ਸਕਣ।
ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਦੀਆਂ ਦੋ ਮੋਬਾਈਲ ਮੈਡੀਕਲ ਯੂਨਿਟ ਬੱਸਾਂ ਮਾਰਚ ਮਹੀਨੇ ਦੌਰਾਨ ਮਿਤੀ 2 ਮਾਰਚ ਨੂੰ ਮੂੰਮ ਅਤੇ ਗੁਰਮਾ, 3 ਨੂੰ ਜ਼ਿਲਾ ਜੇਲ ਤੇ ਬਾਬਾ ਅਜੀਤ ਸਿੰਘ ਨਗਰ, 4 ਨੂੰ ਬਾਹਮਣੀਆਂ ਤੇ ਠੁੱਲੇਵਾਲ, 5 ਨੂੰ ਕੁਤਬਾ ਤੇ ਮਾਂਗੇਵਾਲ, 6 ਨੂੰ ਰਾਮਗੜ ਤੇ ਸਬ ਜੇਲ ਬਰਨਾਲਾ, 7 ਨੂੰ ਦੀਪਗੜ ਤੇ ਦਾਣਾ ਮੰਡੀ (ਸਲੱਮ ਏਰੀਆ ਬਰਨਾਲਾ), 9 ਨੂੰ ਮੱਝੂਕੇ ਤੇ ਹਮੀਦੀ ( ਭੱਠੇ) , 11 ਨੂੰ ਵਿਧਾਤੇ ਤੇ ਸੰਘੇੜਾ (ਭੱਠੇ), 12 ਨੂੰ ਖਿਆਲੀ ਤੇ ਝਲੂਰ, 13 ਨੂੰ ਗਹਿਲਾਂ ਤੇ ਸਬ ਜੇਲ ਬਰਨਾਲਾ, 14 ਨੂੰ  ਅਮਲਾ ਸਿੰਘ ਵਾਲਾ ਤੇ ਠੀਕਰੀਵਾਲਾ (ਭੱਠੇ), 16 ਨੂੰ ਕਲਾਲ ਮਾਜਰਾ ਤੇ ਬਾਈ ਏਕੜ ( ਸਲੱਮ ਏਰੀਆ ਬਰਨਾਲਾ), 17 ਨੂੰ ਜ਼ਿਲਾ ਜੇਲ ਤੇ ਭੈਣੀ ਮਹਾਰਾਜ, 18 ਨੂੰ ਕਲਾਲਾ ਤੇ ਅਸਪਾਲ ਖੁਰਦ, 19 ਨੂੰ ਨਿਹਾਲੂਵਾਲਾ ਤੇ ਭੁਰੇ,20 ਨੂੰ ਸਹਿਜੜਾ ਤੇ ਸਬ ਜੇਲ ਬਰਨਾਲਾ, 21 ਨੂੰ ਮਹਿਲ ਕਲਾਂ ਤੇ ਬਦਰਾ, 23 ਨੂੰ ਦੀਵਾਨੇ ਤੇ ਪੱਖੋਂ ਕਲਾਂ (ਭੱਠੇ), 24 ਨੂੰ ਜ਼ਿਲਾ ਜੇਲ ਤੇ ਕੱਟੂ, 25 ਨੂੰ ਬੀਹਲਾ ਤੇ ਧੂਰਕੋਟ, 26 ਨੂੰ ਧਨੇਰ ਤੇ ਬਡਬਰ (ਸਲੱਮ ਏਰੀਆ), 27 ਨੂੰ ਟੱਲੇਵਾਲ ਤੇ ਸਬ ਜੇਲ ਬਰਨਾਲਾ, 28 ਨੂੰ ਪੰਡੋਰੀ ਤੇ ਉੱਪਲੀ, 30  ਨੂੰ ਸੋਹੀਆਂ ਤੇ ਦਾਣਾ ਮੰਡੀ (ਸਲੱਮ ਏਰੀਆ ਜਵੰਧਾ ਪੱਤੀ) ਤੇ 31 ਨੂੰ ਜ਼ਿਲਾ ਜੇਲ ਤੇ ਰੂੜੇਕੇ ਕਲਾਂ ਖੁਰਦਾ ਦਾ ਟੂਰ ਕਰਨਗੀਆਂ। ਉਨਾਂ ਲੋੜਵੰਦਾਂ ਨੂੰ ਇਨਾਂ ਮੋਬਾਈਲ ਮੈਡੀਕਲ ਯੂਨਿਟਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।


Spread the love
Scroll to Top