BKU ਉਗਰਾਹਾਂ ਨੇ ਘੇਰਿਆ SDM,ਪੱਕੇ ਮੋਰਚੇ ਦਾ ਐਲਾਨ

Spread the love

ਹਰਿੰਦਰ ਨਿੱਕਾ , ਬਰਨਾਲਾ 19, ਸਤੰਬਰ 2022

      ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਮੈਨੇਜਮੈਂਟ ਦੀ ਧੱਕੇਸ਼ਾਹੀ ਦੇ ਖਿਲਾਫ ਮੋਰਚਾ ਅੱਜ ਇੱਕੀਵੇ ਦਿਨ ਵਿੱਚ ਪਹੁੰਚ ਗਿਆ ਹੈ। ਜੋ ਇਸ ਸਕੂਲ ਦੀ ਪੜਤਾਲ ਕਰਨ ਲਈ ਇੱਕ ਜਾਂਚ ਕਮੇਟੀ ਕਾਇਮ ਕੀਤੀ ਗਈ ਸੀ। ਇਸ ਕਮੇਟੀ ਵਿਚ SDM ਬਰਨਾਲਾ, DSP ਬਰਨਾਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਬਰਨਾਲਾ ਅਤੇ ਵੈੱਲਫੇਅਰ ਅਫ਼ਸਰ ਬਰਨਾਲਾ ਦੀ ਇਸ ਕਮੇਟੀ ਕੋਲ ਦਰਜ਼ਾ ਚਾਰ ਦੇ ਕਰਮਚਾਰੀਆਂ ਨੂੰ ਤੇ ਅਧਿਆਪਕਾਂ ਨੂੰ ਬੋਲੀ ਘਟੀਆ ਸ਼ਬਦਾਵਲੀ ਦੀ ਇਨਕੁਆਰੀ ਕੀਤੀ ਗਈ ਹੈ। ਸਾਰੇ ਅਧਿਕਾਰੀਆਂ ਦੇ ਸਾਹਮਣੇ ਗਵਾਈਆਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ। ਨਾਂ ਹੀ ਪ੍ਰਸ਼ਾਸਨ ਵੱਲੋਂ ਜਥੇਬੰਦੀ ਨਾਲ ਕੋਈ ਗੱਲ ਬਾਤ ਸਾਂਝੀ ਕਰਨ ਚਾਹੀ।               ਉਸ ਦੀ ਕੜੀ ਵਜੋਂ ਅੱਜ ਐੱਸ. ਡੀ. ਐੱਮ. ਬਰਨਾਲਾ ਦਾ ਘਿਰਾਓ ਕੀਤਾ ਗਿਆ। ਆਦਰਸ਼ ਸਕੂਲ ਕਾਲੇਕੇ ਦੀ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਵਜ੍ਹਾ ਬਿਨਾਂ ਨੋਟਿਸ ਜਬਰੀ 26, ਅਧਿਆਪਕ ਤੇ ਦਰਜਾ ਚਾਰ 8, ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਇਹ ਇਹਨਾਂ ਸੱਚ ਬੋਲਣ ਦੀ ਦਿੱਤੀ ਗਈ ਹੈ।ਜਿਹੜੇ ਕਹਿੰਦੇ ਸੀ, ਕਿ ਸਾਡੀ ਮਤਲਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਭਗਤ ਸਿੰਘ ਦੀ ਸੋਚ ਵਾਲਾ ਰਾਜ ਲਾਗੂ ਕੀਤਾ ਜਾਵੇਗਾ। ਜਦ ਕੇ ਭਗਤ ਸਿੰਘ ਤਾਂ ਇਹ ਚਾਹੁੰਦਾ ਸੀ ਕਿ ਸਾਡੇ ਲੋਕਾਂ ਨੂੰ ਆਪਣੇ ਬਣਦੇ ਹੱਕ ਮਿਲਣ, ਸਭ ਨੂੰ ਨਿਆਂ ਮਿਲੇ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਇਸ ਦੇਸ਼ ਹਰ ਇੱਕ ਵਾਸੀ ਨੂੰ ਇੱਜ਼ਤ ਨਾਲ ਜਿਉਣ ਦਾ ਅਧਿਕਾਰ ਮਿਲੇ। ਭਗਤ ਸਿੰਘ ਕਦੇ ਵੀ ਸਾਮਰਾਜੀ ਤਾਕਤਾਂ ਦਾ ਰਾਜ ਨਹੀਂ ਸੀ ਚਾਹੁੰਦਾ। ਪਰ ਅੱਜ ਸਾਨੂੰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੇ ਪ੍ਰਤੀਨਿਧੀਆਂ ਨੇ ਸਿਰਫ਼ ਭਗਤ ਸਿੰਘ ਦੇ ਬਸੰਤੀ ਰੰਗ ਦੀ ਪੱਗ ਹੀ ਬੰਨੀ ਹੈ,ਪਰ ਜੋ ਭਗਤ ਸਿੰਘ ਕੁੱਲ ਵਰਗ ਪੱਖੀ ਕਾਨੂੰਨ ਦਾ ਰਾਜ਼ ਲਾਗੂ ਕਰਨ ਵਿਚ ਅਤੇ ਅਸਲ ਮਹਿਣੇ ਦੀ ਇਮਾਨਦਾਰੀ ਵਾਲੀ ਸਰਕਾਰ ਚਲਾਉਣ ਦੀਆਂ ਗੱਲਾਂ ਅਜੇ ਕਿਤੇ ਨਜ਼ਰ ਨਹੀਂ ਆਉਂਦੀਆਂ। ਇਹ ਸਿਰਫ਼ ਹਵਾਈ ਬਿਆਨ ਹੀ ਪਰਤੀਤ ਹੁੰਦੇ ਹਨ ਜੋਂ ਕਿਤੇ ਜ਼ਮੀਨੀ ਹਕੀਕਤਾਂ ਵਿੱਚ ਲਾਗੂ ਹੋਏ ਨਜ਼ਰ ਨਹੀਂ ਆਉਂਦੇ। ਅਸਲ ਗੱਲ ਇਹ ਹੈ ਕਿ ਇਹ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਸਾਮਰਾਜਵਾਦੀ ਪੱਖੀ ਨੀਤੀਆਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਪਹਿਲ ਦੇ ਰਹੀ ਹੈ।
ਭਾਕਿਯੂ ਏਕਤਾ ਉਗਰਾਹਾਂ ਵੱਲੋਂ 28 ਸਤੰਬਰ ਨੂੰ ਸੂਬਾ ਪੱਧਰੀ ਸਮਾਗਮ ਕਰਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ ਦੀ ਕੁਰਬਾਨੀ ਬਾਰੇ ਚਾਨਣਾ ਪਾਇਆ ਜਾਵੇਗਾ। ਇਹ ਘਿਰਾਓ ਆਦਰਸ਼ ਸਕੂਲ ਕਾਲੇਕੇ ਦੇ ਮਸਲੇ ਦਾ ਹੱਲ ਨਾ ਨਿਕਲਣ ਤੱਕ ਇਸੇ ਤਰ੍ਹਾਂ ਹੀ ਜਾਰੀ ਰਹੇਗਾ
ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜ਼ਰ ਸਕੱ ਜਰਨੈਲ ਸਿੰਘ ਬਦਰਾ ਖਜ਼ਾ, ਭਗਤ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ
ਬਲੌਰ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਬਲਦੇਵ ਸਿੰਘ ਬਡਬਰ ਮਲਕੀਤ ਸਿੰਘ ਹੇੜੀਕੇ ਨਾਜਰ ਸਿੰਘ ਠੁੱਲੀਵਾਲ ਸੁਖਦੇਵ ਸਿੰਘ ਭੋਤਨਾ, ਗੁਰਚਰਨ ਸਿੰਘ ਭਦੌੜ। ਕੁਲਜੀਤ ਸਿੰਘ ਵਜੀਦਕੇ ਨਾਹਰ ਸਿੰਘ ਔਰਤ ਜ਼ਿਲ੍ਹਾ ਆਗੂ ਕਮਲਜੀਤ ਕੌਰ ਬਰਨਾਲਾ ਬਿੰਦਰਪਾਲ ਕੌਰ ਭਦੌੜ ਸੁਖਦੇਵ ਕੌਰ ਸਰਬਜੀਤ ਕੌਰ ਠੁੱਲੀਵਾਲ ਮਨਜੀਤ ਕੌਰ ਕਾਨੇਕੇ ਲਖਵੀਰ ਕੌਰ ਧਨੌਲਾ ਰਾਜਬਿੰਦਰ ਕੌਰ ਕੁਲਵੰਤ ਕੌਰ ਆਦਿ ਆਗੂ ਹਾਜਰ ਸਨ


Spread the love
Scroll to Top