CM ਭਗਵੰਤ ਮਾਨ ਦੀ ਕੋਠੀ ਨੇੜਿਉਂ ਮਿਲਿਆ ਜਿੰਦਾ ਬੰਬ

Spread the love

[embedyt] https://www.youtube.com/watch?v=nKvHJiNEU4c[/embedyt]ਮੁੱਖ ਮੰਤਰੀ ਦੇ ਹੈਲੀਪੈਡ ਵਾਲੀ ਥਾਂ ਤੋਂ ਅੱਧਾ ਕਿਲੋਮੀਟਰ ਦੂਰ ਹੈ,ਬੰਬ ਵਾਲੀ ਜਗ੍ਹਾ


ਬੇਅੰਤ ਸਿੰਘ ਬਾਜਵਾ, ਚੰਡੀਗੜ੍ਹ  2 ਜਨਵਰੀ 2023

      ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਕੋਠੀ ਨੇੜਿਉਂ ਇੱਕ ਅਣ-ਚੱਲਿਆ ਬੰਬ ਬਰਾਮਦ ਹੋਇਆ ਹੈ। ਇਲਾਕੇ ਦੇ ਡੀਐਸਪੀ ਦੀ ਅਗਵਾਈ ਵਿੱਚ ਵੱਡੀ ਸੰਖਿਆ ਵਿੱਚ ਪੁਲਿਸ ਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਗਿਆ ਅਤੇ ਬੰਬ ਨੂੰ ਨਸ਼ਟ ਕਰਨ ਲਈ ਕੋਸ਼ਿਸ਼ਾਂ ਵਿੱਢ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ-ਬੰਬ ਚੰਡੀਗੜ੍ਹ ਦੇ ਨਵਾਂ ਗਾਓ ਨੇੜਿਓਂ ਮਿਲਿਆ ਹੈ। ਬੰਬ ਵਾਲੀ ਥਾਂ ਮੁੱਖ ਮੰਤਰੀ ਪੰਜਾਬ ਦੇ ਹੈਲੀਪੈਡ ਤੋਂ ਕਰੀਬ ਅੱਧਾ ਕੁ ਕਿਲੋਮੀਟਰ ਹੀ ਦੂਰ ਹੈ। ਵੇਰਵਿਆਂ ਮੁਤਾਬਿਕ ਪੁਲਿਸ ਵੱਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਰੇਤ ਦੀਆਂ ਬੋਰੀਆਂ ਮੰਗਵਾ ਕੇ, ਬੰਬ ਨੂੰ ਇਰਦ-ਗਿਰਦ ਤੋਂ ਢੱਕ ਦਿੱਤਾ ਗਿਆ ਹੈ। ਬੰਬ ਨਸ਼ਟ ਕਰਨ ਦੀ ਪ੍ਰੀਕ੍ਰਿਰਿਆ ਵੀ ਜੰਗੀ ਪੱਧਰ ਤੇ ਵਿੱਢ ਦਿੱਤੀ ਗਈ ਹੈ। ਉੱਧਰ ਪੁਲਿਸ ਦੁਆਰਾ ਲੋਕਾਂ ਨੂੰ ਬੰਬ ਵਾਲੀ ਜਗ੍ਹਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ  ਕਿਸੇ ਰਾਹਗੀਰ ਨੇ ਪੁਲਿਸ ਨੂੰ ਬੰਬ ਮਿਲਣ ਦੀ ਸੂਚਨਾ ਦਿੱਤੀ ਸੀ। ਜਿਸ ਮਗਰੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਬ ਆਪਣੇ ਕਬਜ਼ੇ ਵਿੱਚ ਲੈ ਕੇ ਫੌਜ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 


Spread the love
Scroll to Top