EX CM ਚੰਨੀ ਦੀ SMO ਭਾਬੀ ਕਹਿੰਦੀ, ਹੁਣ ਨਹੀਂ ਮੈਥੋਂ ਹੁੰਦੀ ਨੌਕਰੀ

Spread the love

ਧਨੌਲਾ ਦੇ ਐਸਐਮਓ ਮਨਿੰਦਰ ਕੌਰ ਨੇ ਅੱਜ ਹੀ ਸੰਭਾਲਿਆ ਅਹੁਦਾ ਤੇ 16 ਅਗਸਤ ਤੋਂ ਮੰਗੀ ਛੁੱਟੀ

ਹਰਿੰਦਰ ਨਿੱਕਾ  ,ਬਰਨਾਲਾ  2 ਅਗਸਤ 2022

   ਜਿਲ੍ਹੇ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਬਤੌਰ ਮੁੱਖ ਮੰਤਰੀ ਮਿਲੀ ਕਰਾਰੀ ਹਾਰ ਦਾ ਦਰਦ, ਹਾਲੇ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਭੁੱਲਿਆ । ਜੀ ਹਾਂ, ਸ਼ਾਇਦ ਇਸੇ ਕਾਰਣ ਹੀ, ਸਾਬਕਾ ਮੁੱਖ ਮੰਤਰੀ ਚੰਨੀ ਦੀ ਐਸ.ਐਮ.ਓ. ਭਾਬੀ ਡਾਕਟਰ ਮਨਿੰਦਰ ਕੌਰ ਨੇ, ਅੱਜ ਧਨੌਲਾ ਸਿਵਲ ਹਸਪਤਾਲ ਦੀ ਐਸਐਮਓ ਵਜੋਂ ਅਹੁਦਾ ਸੰਭਾਲਦਿਆਂ ਹੀ ਨੌਕਰੀ ਤੋਂ ਅਸਤੀਫਾ ਹੀ ਦੇ ਦਿੱਤਾ। ਯਾਨੀ ਸਰਕਾਰ ਨੂੰ ਤਿੰਨ ਮਹੀਨਿਆਂ ਦਾ ਨੋਟਿਸ ਦੇ ਕੇ, ਉਨ੍ਹਾਂ ਕਿਹਾ ਹੈ ਕਿ ਮੈਂ ਹੁਣ ਹੋਰ ਨੌਕਰੀ ਨਹੀਂ ਕਰਨਾ ਚਾਹੁੰਦੀ। ਬੇਸ਼ੱਕ ਐਸਐਮਓ ਡਾਕਟਰ ਮਨਿੰਦਰ ਕੌਰ ਨੇ ਆਪਣੇ , ਅਸਤੀਫੇ ਵਿੱਚ ਨੌਕਰੀ ਛੱਡਣ ਦਾ ਕਾਰਣ ਨਿੱਜੀ ਦੱਸਿਆ ਹੈ।

ਸਿਹਤ ਮੰਤਰੀ ਦੀ ਝਾੜਝੰਬ ਤੋਂ ਖਫਾ ਹੋਈ ਐਸਐਮਓ ?

   ਧਨੌਲਾ ਵਿਖੇ ਅੱਜ ਅਹੁਦਾ ਸੰਭਾਲਣ ਵਾਲੀ ਐਸ.ਐਮ.ੳ. ਡਾਕਟਰ ਮਨਿੰਦਰ ਕੌਰ , ਖਰੜ ਸਿਵਲ ਹਸਪਤਾਲ ਤੋਂ ਬਦਲ ਕੇ ਇੱਥੇ ਆਏ ਹਨ। ਡਾਕਟਰ ਮਨਿੰਦਰ ਕੌਰ ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਬੱਸੀ ਪਠਾਣਾ ਹਲਕੇ ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਚੁੱਕੇ ਡਾਕਟਰ ਮਨੋਹਰ ਸਿੰਘ ਦੀ ਪਤਨੀ ਹੈ । ਪਤਾ ਇਹ ਵੀ ਲੱਗਿਆ ਹੈ ਕਿ ਪਿਛਲੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਵਲ ਹਸਪਤਾਲ ਖਰੜ ਦਾ ਦੌਰਾ ਕੀਤਾ ਸੀ ਅਤੇ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਕਾਫੀ ਝਾੜਝੰਬ ਵੀ ਕੀਤੀ ਤੇ ਉਨ੍ਹਾਂ ਦੀ ਬਦਲੀ ਵੀ ਕਰ ਦਿੱਤੀ। ਜਿਸ ਤੋਂ ਖਫਾ ਹੋ ਕੇ ਉਨ੍ਹਾਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਸਿਹਤ ਮੰਤਰੀ ਦੇ ਨਾਲ ਉਸ ਸਮੇਂ ਖਰੜ ਦੀ ਵਿਧਾਇਕ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ।  ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੇ ਵਾਰਡ ਵਿੱਚ ਪੱਖੇ ਨਾ ਚਲਾਉਣ ਅਤੇ ਪਖਾਨਿਆਂ ਦੀ ਸਹੀ ਢੰਗ ਨਾਲ ਸਫ਼ਾਈ ਨਾ ਕਰਨ ਲਈ ਐਸਐਮਓ ਨੂੰ ਤਾੜਨਾ ਵੀ ਕੀਤੀ ਸੀ।  ਜਿਸ ਮਗਰੋਂ ਸੀਐਮਓ ਡਾ: ਮਨਿੰਦਰ ਕੌਰ ਨੂੰ ਖਰੜ ਦੇ ਸਿਵਲ ਹਸਪਤਾਲ ਤੋਂ ਬਰਨਾਲਾ ਦੇ ਧਨੌਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।                                                                           ਵਰਨਣਯੋਗ ਹੈ ਕਿ ਡਾ: ਮਨਿੰਦਰ ਕੌਰ ਨੇ 22 ਸਾਲ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਅਸਤੀਫਾ ਦੇਣ ਤੋਂ ਬਾਅਦ, ਉਹ ਤਿੰਨ ਮਹੀਨਿਆਂ ਲਈ ਨੋਟਿਸ ਪੀਰੀਅਡ ‘ਤੇ ਰਹੇਗੀ। ਉੱਧਰ ਸੀਐਮੳ ਡਾਕਟਰ ਜਸਵੀਰ ਸਿੰਘ ਔਲਖ ਨੇ ਡਾਕਟਰ ਮਨਿੰਦਰ ਕੌਰ ਦੇ ਬਤੌਰ ਐਸਐਮੳ ਧਨੌਲਾ ਅਹੁਦਾ ਸੰਭਾਲਣ ਦੀ ਪੁਸ਼ਟੀ ਕੀਤੀ ਹੈ। ਡਾਕਟਰ ਔਲਖ ਨੇ ਇਹ ਵੀ ਦੱਸਿਆ ਕਿ ਐਸਐਮੳ ਡਾਕਟਰ ਮਨਿੰਦਰ ਕੌਰ ਨੇ, 16 ਅਗਸਤ ਤੋਂ ਛੁੱਟੀ ਦੀ ਅਰਜੀ ਦੇ ਦਿੱਤੀ ਹੈ। ਜਿਸ ਸਬੰਧੀ ਫੈਸਲਾ, ਆਉਣ ਵਾਲੇ ਦਿਨਾਂ ਵਿੱਚ ਲਿਆ ਜਾਣਾ ਹੈ।


Spread the love

1 thought on “EX CM ਚੰਨੀ ਦੀ SMO ਭਾਬੀ ਕਹਿੰਦੀ, ਹੁਣ ਨਹੀਂ ਮੈਥੋਂ ਹੁੰਦੀ ਨੌਕਰੀ”

  1. Pingback: EX CM ਚੰਨੀ ਦੀ SMO ਭਾਬੀ ਕਹਿੰਦੀ, ਹੁਣ ਨਹੀਂ ਮੈਥੋਂ ਹੁੰਦੀ ਨੌਕਰੀ

Comments are closed.

Scroll to Top