FACEBOOK ‘ਤੇ ਕਰਕੇ ਦੋਸਤੀ , ਲੱਖਾਂ ਦੀ ਠੱਗੀ ਲਾ ਕੇ ਤੁਰਗੀ ! ,,

Spread the love

ਹਰਿੰਦਰ ਨਿੱਕਾ , ਪਟਿਆਲਾ 22 ਅਪ੍ਰੈਲ 2023

     ਬੇਸ਼ੱਕ ਹਰ ਕੋਈ ਸੋਸ਼ਲ ਮੀਡੀਆ ਨੂੰ ਦੂਰ ਦਰਾਜ ਬੈਠੇ ਲੋਕਾਂ ਨਾਲ ਮੇਲ-ਜੋਲ ਬਣਾ ਕੇ , ਸ਼ੋਸ਼ਲ ਦਾਇਰਾ ਵਧਾਉਣ ਅਤੇ ਵਿਚਾਰਾਂ ਦਾ ਆਦਨ ਪ੍ਰਦਾਨ ਕਰਨ ਦੇ ਅਧੁਨਿਕ ਸਾਧਨ ਵਜੋਂ ਹੀ ਵੇਖਦਾ ਤੇ ਵਰਤਦਾ ਹੈ। ਪਰੰਤੂ ਕੁੱਝ ਚਲਾਕ ਕਿਸਮ ਦੇ ਲੋਕਾਂ ਨੇ ਫੇਸਬੁੱਕ ਨੂੰ ਵੀ ਠੱਗੀਆਂ ਮਾਰਨ ਦੇ ਸੌਖੇ ਤੌਰ ਤਰੀਕਿਆਂ ਵਜੋਂ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਫੇਸਬੁੱਕ ਤੇ ਹੋਈ ਦੋਸਤੀ ਤੋਂ ਬਾਅਦ ਲੱਖਾਂ ਰੁਪੈ ਦੀ ਠੱਗੀ ਦਾ ਬੇਹੱਦ ਰੌਚਕ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਫੇਸਬੁੱਕ ਯੂਜਰ ਲੜਕੀ ਖਿਲਾਫ ਅਮਾਨਤ ਵਿੱਚ ਖਿਆਨਤ ਕਰਕੇ,ਲੱਖਾਂ ਰੁਪੈ ਦੀ ਠੱਗੀ ਮਾਰਨ ਦਾ ਕੇਸ ਵੀ ਦਰਜ਼ ਕਰ ਦਿੱਤਾ ਹੈ। ਇਹ ਮਾਮਲਾ, ਥਾਣਾ ਸਦਰ ਨਾਭਾ ਵਿਖੇ , ਅਮਰਦੀਪ ਸਿੰਘ ਵਾਸੀ ਰਾਜਗੜ ,ਜਿਲ੍ਹਾ ਪਟਿਆਲਾ ਦੀ ਸ਼ਕਾਇਤ ਤੇ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਥਾਣਾ ਸਦਰ ਨਾਭਾ ਅਧੀਨ ਪੈਂਦੇ ਪਿੰਡ ਰਾਜਗੜ੍ਹ ਦੇ ਰਹਿਣ ਵਾਲੇ ਮੁਦਈ ਅਮਰਦੀਪ ਪੁੱਤਰ ਬਲਵੰਤ ਸਿੰਘ ਨੇ ਦੱਸਿਆ ਕਿ ਮਿਤੀ 8 ਦਸੰਬਰ 2021 ਨੂੰ ਫੈਸਬੁੱਕ ਰਾਹੀ , ਉਸ ਦੀ ਦੋਸਤੀ ਅੰਬਰ ਕੌਰ ਉਰਫ ਰਵਨੀਤ ਕੌਰ ਉਰਫ ਸਰਗੀ ਕੌਰ ਗਿੱਲ ਨਾਲ ਹੋਈ ਸੀ। ਜਿਸ ਨੇ ਮੁਦਈ ਨੂੰ ਦੱਸਿਆ ਕਿ ਉਹ ਆਪਣੇ ਮਾਮਾ ਪਾਸ ਪਿੰਡ ਮਲੋਟ ਰਹਿੰਦੀ ਹੈ। ਗੱਲਬਾਤ ਦਾ ਸਿਲਸਿਲਾ ਥੋੜਾ ਅੱਗੇ ਤੁਰਿਆ ਤਾਂ ਦੋਸ਼ਣ ਨੇ ਮੁਦਈ ਨੂੰ ਵਿਦੇਸ਼ ਲੈ ਕੇ ਜਾਣ ਦਾ ਝਾਂਸਾ ਦਿੰਦਿਆਂ, ਉਸ ਪਾਸੋਂ ਏ.ਟੀ.ਐਮ ਕਾਰਡ ਅਤੇ ਸਿਮ ਵਗੈਰਾ ਮੰਗਵਾ ਕੇ ਗਗੂਲ ਪੇਅ ਨੰਬਰ ਨਾਲ ਅਟੈਚ ਕਰਵਾ ਲਏ। ਦੋਸ਼ਣ ਨੇ ਮੁਦਈ ਨੂੰ ਇਹ ਵੀ ਦੱਸਿਆ ਕਿ ਉਸ ਦਾ ਮਾਮਾ ਨੌਕਰੀ ਦਿਵਾਉਣ ਅਤੇ ਵਿਦੇਸ਼ ਭੇਜਣ ਵਿੱਚ ਕਾਫੀ ਮਾਹਿਰ ਹੈ । ਦੋਸ਼ਣ ਦੀਆਂ ਗੱਲਾਂ ਤੇ ਭਰੋਸਾ ਕਰਕੇ, ਮੁਦਈ ਨੇ ਆਪਣੇ ਰਿਸ਼ਤੇਦਾਰ ਨਿਰਭੈ ਨੂੰ ਸਕੂਲ ਵਿੱਚ ਲੈਕਚਰਾਰ ਦੀ ਨੌਕਰੀ ਲਗਾਉਣ ਲਈ ਦੋਸ਼ਣ ਨੂੰ 6 ਲੱਖ ਰੁਪਏ ਦੇ ਦਿੱਤੇ । ਇਸ ਤਰ੍ਹਾਂ ਹੋਰ ਵੱਖ-ਵੱਖ ਢੰਗ ਤਰੀਕਿਆਂ ਨਾਲ ਦੋਸ਼ਣ ਨੇ ਮੁਦਈ ਨਾਲ ਕੁੱਲ 77 ਲੱਖ ਰੁਪਏ ਦੀ ਠੱਗੀ ਮਾਰ ਲਈ। ਮੁਦਈ ਅਮਰਦੀਪ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ਣ ਅੰਬਰ ਕੌਰ/ਸਰਗੀ ਕੌਰ ਗਿੱਲ ਨੇ ਆਪਣੇ ਨਾਮ ਬਦਲ ਬਦਲ ਕੇ ਫੇਕ ਆਈ.ਡੀਜ ਬਣਾ ਕੇ ਸੁਖਵਿੰਦਰ ਸਿੰਘ ਵਾਸੀ ਸਮਾਣਾ ਨਾਲ 5 ਲੱਖ ਰੁਪਏ ਅਤੇ ਗੁਰਵਿੰਦਰ ਸਿੰਘ ਨਾਲ ਵੀ 18,50,000 ਦੀ ਠੱਗੀ ਮਾਰੀ ਹੈ। ਆਖਿਰ ਪੁਲਿਸ ਨੇ ਮੁਦਈ ਦੀ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜਦ ਦੋਸ਼ੀ ਫੇਸਬੁੱਕ ਯੂਜਰ ਲੜਕੀ ਅੰਬਰ ਕੌਰ @ ਰਵਨੀਤ ਕੌਰ @ ਸਰਗੀ ਕੌਰ ਗਿੱਲ  ਦੇ ਖਿਲਾਫ U/S 406,420 IPC ਤਹਿਤ ਥਾਣਾ ਸਦਰ ਨਾਭਾ ਵਿਖੇ ਕੇਸ ਦਰਜ ਕਰਕੇ,ਨਾਮਜਦ ਦੋਸ਼ਣ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਦੋਂ ਇਸ ਸਬੰਧੀ ਅਮਰਦੀਪ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ, ਉਨਾਂ ਕੇਸ ਦਰਜ਼ ਕਰਵਾਉਣ ਦੀ ਪੁਸ਼ਟੀ ਕੀਤੀ।


Spread the love
Scroll to Top