Immigration ਦਫਤਰ ਦੀ ਕਾਊਂਸਲਰ ਨਾਲ RAPE

Spread the love

 ਹਰਿੰਦਰ ਨਿੱਕਾ , ਪਟਿਆਲਾ 8 ਸਤੰਬਰ 2022

    ਇੰਮੀਗ੍ਰੇਸ਼ਨ ਦਫਤਰ ਵਿੱਚ ਹੈਡ ਕਾਊਂਸਲਰ ਦੇ ਤੌਰ ਤੇ ਕੰਮ ਕਰਦੀ, ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਇੱਕ ਨੌਜਵਾਨ ਕਈ ਸਾਲ ਤੱਕ ਬਲਾਤਕਾਰ ਕਰਦਾ ਰਿਹਾ। ਦੋਸ਼ੀ ਨੇ ਪੀੜਤ ਲੜਕੀ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰਨ ਦਾ ਭੈਅ ਦਿਖਾ ਕੇ, ਉਸ ਤੋਂ ਲੱਖਾਂ ਰੁਪਏ ਨਗਦ ਅਤੇ ਇੱਕ ਆਈ. ਫੋਨ ਵੀ ਲੈ ਲਿਆ। ਆਖਿਰ ਡਰੀ ਸਹਿਮੀ ਲੜਕੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਪੁਲਿਸ ਨੇ ਨਾਮਜ਼ਦ ਦੋਸ਼ੀ ਖਿਲਾਫ ਬਲਾਤਕਾਰ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੰਮੀਗ੍ਰੇਸ਼ਨ ਦਫਤਰ ਵਿੱਚ ਹੈਡ ਕਾਊਸਲਰ ਵਜੋਂ ਕੰਮ ਕਰਦੀ ਹੈ। ਗੁਰਜਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਢੁੱਡੀ ਤਹਿਸੀਲ ਕੋਟਕਪੁਰਾ ਤੇ ਜਿਲ੍ਹਾ ਫਰੀਦਕੋਟ ਸਾਲ 2018 ਵਿੱਚ , ਕਿਸੇ ਕੰਮ ਦੇ ਸਬੰਧ ਵਿੱਚ ਉਸ ਕੋਲ ਦਫਤਰ ਆਇਆ ਸੀ। ਉਦੋਂ ਤੋਂ ਹੀ ਉਸਦੀ  ਦੋਸ਼ੀ ਨਾਲ ਦੋਸਤੀ ਹੋ ਗਈ ਸੀ। ਦੋਸਤੀ ਦੀਆਂ ਨਜ਼ਦੀਕੀਆਂ ਦੌਰਾਨ ਨਾਮਜਦ ਦੋਸ਼ੀ , ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਵਾਰ ਵਾਰ ਬਲਾਤਕਾਰ ਕਰਦਾ ਰਿਹਾ। ਦੋਸ਼ੀ, ਨੇ ਪੀੜਤਾ ਦੀਆਂ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ, ਉਸ ਤੋਂ 3 ਲੱਖ ਰੁਪਏ ਨਗਦ ਅਤੇ 1 ਮੋਬਾਇਲ ਮਾਰਕਾ ਆਈ ਫੋਨ-13 ਵੀ ਲੈ ਗਿਆ । ਜਦੋਂ ਪੀੜਤਾ ਨੂੰ ਦੋਸ਼ੀ ਦੀ ਹਕੀਕਤ ਬਾਰੇ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਸ਼ਕਾਇਤ ਦੇ ਦਿੱਤੀ। ਥਾਣਾ ਸਿਵਲ ਲਾਈਨ ਪਟਿਆਲਾ ਦੇ ਐਸ.ਐਚ.ੳ. ਇੰਸਪੈਕਟਰ ਵਿਜੇ ਪਾਲ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਕਾਇਤ ਦੇ ਅਧਾਰ ਪਰ ਨਾਮਜ਼ਦ ਦੋਸ਼ੀ ਗੁਰਜਿੰਦਰ ਸਿੰਘ ਦੇ ਖਿਲਾਫ ਅਧੀਨ ਜੁਰਮ 376 IPC ਦੇ ਤਹਿਤ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।


Spread the love
Scroll to Top