Kidnapping ਕੇਸ-ਫੜ੍ਹਲੇ ਦੋਸ਼ੀ, ਖੁੱਲਿਆ ਭੇਦ,ਕਿਉਂ ਕੀਤਾ ਸੀ ਕੁੜੀ ਨੂੰ ਅਗਵਾ

Spread the love

ਰਘਵੀਰ ਹੈਪੀ, ਬਰਨਾਲਾ 01 ਜੁਲਾਈ 2023

    ਲੰਘੀ ਕੱਲ੍ਹ ਸ਼ਾਮ ਕਰੀਬ ਪੰਜ ਵਜੇ , ਬਰਨਾਲਾ-ਮਾਨਸਾ ਰੋਡ ਤੇ ਸਥਿਤ ਟਰੈਕਟਰਾਂ ਦੀ ਐਗਰੋ ਸੇਲ ਏਜੰਸੀ ਹੰਡਿਆਇਆ ਵਿੱਚ ਕੰਮ ਕਰਦੀ ਇੱਕ ਕੁੜੀ ਨੂੰ ਪਿਸਤੌਲ ਦੀ ਨੋਕ ਤੇ ਅਗਵਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਪੁਲਿਸ ਨੇ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਅਗਵਾ ਲੜਕੀ ਨੂੰ ਬਰਾਮਦ ਕਰਕੇ,ਉਸ ਦੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਸੰਦੀਪ ਮਲਿਕ IPS ਸੀਨੀਅਰ ਕਪਤਾਨ ਪੁਲਿਸ ਬਰਨਾਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ SI ਗੁਰਤਾਰ ਸਿੰਘ ਮੁੱਖ ਅਫਸਰ ਥਾਣਾ ਬਰਨਾਲਾ , ਸ:ਥ: ਤਰਸੇਮ ਸਿੰਘ ਇੰਚਾਰਜ ਪੁਲਿਸ ਚੌਂਕੀ ਹੰਡਿਆਇਆ ਸਮੇਤ ਪੁਲਿਸ ਟੀਮ ਨੂੰ ੳਦੋਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਅਗਵਾ ਦੀ ਵਾਰਦਾਤ ਤੋਂ ਸਿਰਫ ਦੋ ਘੰਟਿਆਂ ਬਾਅਦ ਹੀ, ਕਾਰ ਸਵਾਰ ਦੋ ਅਗਵਾਕਾਰ ਨੌਜਵਾਨਾਂ ਨੂੰ ਗਿਰਫਤਾਰ ਕਰ ਲਿਆ। ਉਨ੍ਹਾਂ ਵਾਰਦਾਤ ਦੇ ਵੇਰਵੇ ਦਿੰਦਿਆਂ ਦੱਸਿਆ ਕਿ  30 ਜੂਨ ਦੀ ਸ਼ਾਮ ਕਰੀਬ ਪੰਜ ਵਜੇ, ਮਾਰੂਤੀ ਕਾਰ ਨੰਬਰੀ PB 10 X 6800 ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਅਸਲੇ ਦੀ ਨੋਕ ਪਰ ਟਰੈਕਟਰ ਦੀ ਐਗਰੋ ਸੇਲ ਏਜੰਸੀ ਹੰਡਿਆਇਆਂ ਵਿਖੇ ਕੰਮ ਕਰਦੀ ਕਰੀਬ 18 ਕੁ ਵਰ੍ਹਿਆਂ ਦੀ ਕੁੜੀ ਅਰਸ਼ਦੀਪ ਕੌਰ ਨੂੰ ਅਗਵਾ ਕਰਕੇ ਲੈ ਗਏ ਸਨ । ਇਸ ਸਬੰਧੀ ਪੁਲਿਸ ਨੂੰ ਲੜਕੀ ਦੀ ਮਾਂ ਕਰਮਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਸਲਾਣੀ ਪੱਤੀ ਹੰਡਿਆਇਆ ਨੇ ਬਿਆਨ ਲਿਖਵਾਇਆ ਕਿ ਉਸ ਦੀ ਲੜਕੀ ਲੜਕੀ ਅਰਸਦੀਪ ਕੌਰ ਨੂੰ ਸਰਬਜੀਤ ਸਿੰਘ ਉਰਫ ਕਾਲੂ ਪੁੱਤਰ ਭੋਲਾ ਸਿੰਘ ਅਤੇ ਲਖਵਿੰਦਰ ਸਿੰਘ ਉਰਫ ਲੱਖੀ ਦੋਵੇਂ ਵਾਸੀ ਸਲਾਣੀ ਪੱਤੀ ਹੰਡਿਆਇਆ , ਟਰੈਕਟਰ ਦੀ ਐਗਰੋ ਸੇਲ ਏਜੰਸੀ ਹੰਡਿਆਇਆਂ ਵਿੱਚੋਂ ਅਗਵਾ ਕਰਕੇ ਲੈ ਗਏ। ਲੜਕੀ ਦੀ ਮਾਂ ਕਰਮਜੀਤ ਕੌਰ ਅਨੁਸਾਰ ਅਗਵਾਕਾਰ ਨੌਜਵਾਨ ਪਰਿਵਾਰ ਤੋਂ ਤਿੰਨ ਲੱਖ ਰੁਪਏ ਫਿਰੌਤੀ ਮੰਗ ਰਹੇ ਸਨ ਅਤੇ ਫਿਰੌਤੀ ਨਾ ਦੇਣ ਤੇ ਅਰਸਦੀਪ ਕੌਰ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਸਨ।                                             

      ਡੀਐਸਪੀ ਬੈਂਸ ਨੇ ਦੱਸਿਆ ਕਿ ਕਰਮਜੀਤ ਕੌਰ ਤੇ ਬਿਆਨ ਪਰ, ਪੁਲਿਸ ਨੇ ਦੋਸ਼ੀਆਂ ਖਿਲਾਫ ਅਧੀਨ ਜੁਰਮ 364 A ,34 IPC, 25/54/59 ARMS Act. ਥਾਣਾ ਬਰਨਾਲਾ ਵਿਖੇ ਦਰਜ਼ ਕੀਤਾ ਅਤੇ ਮੁਦਈ ਮੁਕੱਦਮਾਂ ਨੂੰ ਨਾਲ ਲੈ ਕੇ ਤਫਤੀਸ਼ ਅਧਿਕਾਰੀ ਸ:ਥ: ਤਰਸੇਮ ਸਿੰਘ ਇੰਚਾਰਜ ਪੁਲਿਸ ਚੌਂਕੀ ਹੰਡਿਆਇਆਂ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਦੋਸ਼ੀ ਸਰਬਜੀਤ ਸਿੰਘ ਉਰਫ ਕਾਲੂ ਅਤੇ ਲਖਵਿੰਦਰ ਸਿੰਘ ਉਰਫ ਲੱਖੀ ਨੂੰ ਕਾਬੂ ਕਰਕੇ ਉਹਨਾਂ ਦੀ ਮਾਰੂਤੀ ਕਾਰ ਵਿੱਚੋਂ ਅਗਵਾ ਕੁੜੀ ਅਰਸਦੀਪ ਕੌਰ ਨੂੰ ਬਰਾਮਦ ਕਰ ਲਿਆ। ਅਗਵਾ ਲੜਕੀ ਨੂੰ ਦੋਸ਼ੀਆਂ ਦੇ ਚੁੰਗਲ ਵਿੱਚੋਂ ਛੁਡਾ ਕੇ ਉਸ ਦੀ ਮਾਤਾ ਕਰਮਜੀਤ ਕੌਰ ਦੇ ਹਵਾਲੇ ਕਰ ਦਿੱਤਾ।। ਡੀਐਸਪੀ ਬੈਂਸ ਨੇ ਦੱਸਿਆ ਕਿ ਦੋਸੀਆਂ ਦੇ ਕਬਜੇ ਵਿਚਲੀ ਕਾਰ ਮਾਰੂਤੀ ਨੂੰ ਚੈੱਕ ਕਰਕੇ, ਉਸ ਦੇ ਡੈਸ ਬੋਰਡ ਵਿੱਚੋਂ ਇੱਕ ਡੰਮੀ ਪਿਸਤੌਲ ਅਤੇ ਪੀੜਤਾ ਲੜਕੀ ਅਰਸ਼ਦੀਪ ਕੌਰ ਦਾ ਮੋਬਾਇਲ ਟੱਚ ਸਕਰੀਨ ਮਾਰਕਾ ਓਪੋ ਬਰਾਮਦ ਕੀਤਾ ਗਿਆ ਹੈ। । 

ਆਖਿਰ ਕਿਵੇਂ ਫੜ੍ਹੇ ਗਏ ਦੋਸ਼ੀ !

   ਪ੍ਰਾਪਤ ਜਾਣਕਾਰੀ ਅਨੁਸਾਰ ਅਗਵਾ ਲੜਕੀ ਨੂੰ ਬਰਾਮਦ ਕਰਨ ਅਤੇ ਦੋਸ਼ੀਆਂ ਨੂੰ ਫੜ੍ਹੇ ਜਾਨ ਵਿੱਚ ਲੜਕੀ ਦੇ ਮੋਬਾਇਲ ਫੋਨ ਦੀ ਅਹਿਮ ਭੁਮਿਕਾ ਰਹੀ। ਅਗਵਾਕਾਰਾਂ ਨੇ ਫਿਰੌਤੀ ਮੰਗਣ ਲਈ, ਅਗਵਾ ਲੜਕੀ ਦਾ ਮੋਬਾਇਲ ਫੋਨ ਔਨ ਹੀ ਰੱਖਿਆ। ਪੁਲਿਸ ਨੇ ਮੋਬਾਇਲ ਦੀ ਲੋਕੇਸ਼ਨ ਅਨੁਸਾਰ, ਅਗਵਾਕਾਰਾਂ ਦਾ ਪਿੱਛਾ ਕੀਤਾ। ਅਗਵਾਕਾਰ, ਕਾਰ ਵਿੱਚ ਲੜਕੀ ਨੂੰ ਲੈ ਕੇ ਆਲੀਕੇ , ਢਿੱਲਵਾਂ ਆਦਿ ਪਿੰਡਾਂ ਵਿੱਚ ਘੁੰਮਦੇ ਰਹੇ ਅਤੇ ਜਦੋਂ ਉਹ ਪਿੰਡ ਘੁੰਨਸ ਵਿਖੇ ਪਹੁੰਚੇ ਤਾਂ ਉਨਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਦੋਸ਼ੀਆਂ ਨੂੰ ਫੜ੍ਹ ਲਿਆ।


Spread the love
Scroll to Top